Bathinda News: ਬਠਿੰਡਾ 'ਚ ਬੇਖੌਫ ਹੋਏ ਲੁਟੇਰੇ, ਸਵੇਰੇ-ਸਵੇਰੇ ਮੰਦਿਰ ਜਾ ਰਹੀ ਔਰਤ ਤੋਂ ਖੋਹੀਆਂ ਵਾਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News: ਸੀਸੀਟੀਵੀ 'ਚ ਕੈਦ ਹੋਈ ਵਾਰਦਾਤ

Bathinda news

Bathinda News In Punjabi : ਪੰਜਾਬ ਵਿਚ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲ ਹੀ ਵਿਚ ਤਾਜ਼ਾ ਮਾਮਲਾ ਦੇਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਲੁਟੇਰੇ ਬੇਖੌਫ ਹੋ ਕੇ ਘੁੰਮ ਰਹੇ ਹਨ। ਦਰਅਸਲ 4:45 ਵਜੇ ਮੰਦਰ ਜਾਂਦੀ ਔਰਤ ਦੀਆਂ ਲੁਟੇਰੇ ਵਾਲੀਆਂ ਖੋਹ ਕੇ ਭੱਜ ਗਏ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। 

ਇਹ ਵੀ ਪੜ੍ਹੋ: Bathinda Firing : ਬਠਿੰਡੇ 'ਚ ਚੜ੍ਹਦੀ ਸਵੇਰ ਚੱਲੀਆਂ ਅੰਨ੍ਹੇਵਾਹ ਗੋਲੀਆਂ,ਚਾਚੇ-ਤਾਏ ਦੇ ਪ੍ਰਵਾਰਾਂ ਵਿਚ ਹੋਈ ਤਕਰਾਰ

ਕੁਝ ਹੀ ਘੰਟਿਆਂ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੁੰਦੇ ਹੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਨੂੰ ਰੋਜ਼ਾਨਾ ਦੀਆਂ ਘਟਨਾਵਾਂ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ: Mumbai Accident: ਮੁੰਬਈ 'ਚ ਵੱਡਾ ਹਾਦਸਾ, ਆਪਸ ਵਿਚ ਟਕਰਾਈਆਂ ਕਈ ਗੱਡੀਆਂ, 3 ਮੌਤਾਂ

ਮਿਲੀ ਜਾਣਕਾਰੀ ਅਨੁਸਾਰ ਘਟਨਾ ਬਠਿੰਡਾ 'ਚ ਸਵੇਰੇ 4.45 ਵਜੇ ਵਾਪਰੀ, ਜਦੋਂ ਇੱਕ ਔਰਤ ਸਵੇਰੇ ਮੰਦਰ ਜਾ ਰਹੀ ਸੀ। ਲੁਟੇਰੇ ਮੋਟਰਸਾਈਕਲ 'ਤੇ ਆਏ ਸਨ। ਇੱਕ ਮੋਟਰਸਾਈਕਲ ਤੇ ਦੂਜਾ ਪੈਦਲ ਜਾ ਰਿਹਾ ਸੀ। ਪਿੱਛੇ ਤੋਂ ਆਏ ਲੁਟੇਰੇ ਨੇ ਔਰਤ ਨੂੰ ਫੜ ਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਔਰਤ ਦੇ ਕੰਨਾਂ ਤੋਂ ਵਾਲੀਆਂ ਖੋਹ ਲਈਆਂ।