ਜਾਣੋ, ਪੰਜਾਬ ਵਿਚ ਕਿਉਂ ਮਨਾਇਆ ਜਾਂਦਾ ਹੈ 'ਸੜਕ ਸੁਰੱਖਿਆ ਹਫ਼ਤਾ'

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ...

Punjab to observe road safety week from 11 to 17 january

ਚੰਡੀਗੜ੍ਹ: ਭਾਰਤ ਵਿਚ ਹਰ ਸਾਲ ਸੜਕ ਹਾਦਸਿਆਂ ਦੌਰਾਨ 1.50 ਲੱਖ ਤੋਂ ਵਧ ਲੋਕ ਅਪਣੀਆਂ ਜਾਨਾਂ ਗੁਆ ਦਿੰਦੇ ਹਨ ਅਤੇ ਕਈ ਹੋਰ ਗੰਭੀਰ ਸੱਟਾਂ ਦਾ ਸ਼ਿਕਾਰ ਹੁੰਦੇ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਹਾਈਵੇਅਜ਼ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 11 ਤੋਂ 17 ਜਨਵਰੀ 2020 ਤਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੜਕ ਸੁਰੱਖਿਆ ਹਫ਼ਤਾ ਮਨਾਉਣ ਅਤੇ ਇਸ ਹਫ਼ਤੇ ਦੌਰਾਨ ਸਾਰੀਆਂ ਸਬੰਧਤ ਏਜੰਸੀਆਂ ਜਿਵੇਂ ਪੁਲਿਸ, ਸਿਹਤ, ਸੂਚਨਾ ਅਤੇ ਪ੍ਰਚਾਰ, ਸਿੱਖਿਆ, ਪੀ.ਡਬਲਯੂ.ਡੀ. ਬੀ ਐਂਡ ਆਰ ਅਤੇ ਐਨ.ਜੀ.ਓਜ਼ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਈਵੈਂਟ ਤੇ ਸਮਾਰੋਹ ਕਰਵਾਏ ਜਾਣਗੇ ਜਿਹਨਾਂ ਵਿੱਚ ਰੋਡ ਸ਼ੋਅਜ਼, ਵਿਦਿਆਰਥੀਆਂ ਵੱਲੋਂ ਮਾਰਚ, ਪੇਂਟਿੰਗ ਮੁਕਾਬਲੇ, ਡਰਾਈਵਰਾਂ ਦੀਆਂ ਅੱਖਾਂ ਦਾ ਚੈਕਅੱਪ, ਐਨ.ਜੀ.ਓਜ਼ ਰਾਹੀਂ ਸੈਮੀਨਾਰ ਅਤੇ ਐਫ.ਐਮ. ਰੇਡੀਓਜ਼ ਰਾਹੀਂ ਛੋਟੇ ਸੰਦੇਸ਼ ਆਦਿ ਸ਼ਾਮਲ ਹਨ।  ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦਸਿਆ ਕਿ ਸੜਕ ਹਾਦਸਿਆਂ ਤੋਂ ਪ੍ਰਭਾਵਿਤ ਲੋਕਾਂ ਦੇ ਪਰਵਾਰਾਂ ਲਈ ਭਾਰੀ ਆਰਥਿਕ ਤੰਗੀ ਅਤੇ ਭਾਵਨਾਤਮਕ ਸਦਮੇ ਦਾ ਕਾਰਨ ਬਣਦੀ ਹੈ।

ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਹਫ਼ਤਾ ਹਰ ਸਾਲ ਭਾਰਤ ਦੇ ਸਾਰੇ ਸੂਬਿਆਂ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਸਾਰੇ ਭਾਈਵਾਲਾਂ ਨੂੰ ਸੜਕਾਂ ਦੀ ਸੁਰੱਖਿਅਤ ਆਵਾਜਾਈ ਪ੍ਰਤੀ ਜਾਣੂ ਕਰਵਾਇਆ ਜਾ ਸਕੇ। ਪੰਜਾਬ ਪੁਲਿਸ ਦੀ ਰਿਪੋਰਟ ਆਈ ਹੈ 2018 ਬਾਰੇ, ਜੋ ਕਹਿੰਦੀ ਹੈ ਕਿ ਪਿਛਲੇ ਸਾਲ 4725 ਲੋਕ ਸੜਕ ਹਾਦਸੇ 'ਚ ਮਾਰੇ ਗਏ। ਰਿਪੋਰਟ ਮੁਤਾਬਕ ਸੜਕ ਹਾਦਸਿਆਂ ਨਾਲ ਸਮਾਜ ਨੂੰ ਹੋਏ ਨੁਕਸਾਨ ਨੂੰ 4757 ਕਰੋੜ ਰੁਪਏ ਬਰਾਬਰ ਮੰਨਿਆ ਜਾ ਸਕਦਾ ਹੈ।

ਇੰਨੇ ਪੈਸਿਆਂ 'ਚ 35,000 ਨਾਲੋਂ ਜ਼ਿਆਦਾ ਬੱਚਿਆਂ ਦੀ ਗ੍ਰੇਜੁਏਸ਼ਨ ਤੱਕ ਦੀ ਪੜ੍ਹਾਈ ਹੋ ਸਕਦੀ ਹੈ, ਇਹ ਪੰਜਾਬ ਦੇ ਪੂਰੇ ਸਾਲ ਦੇ ਸਿਹਤ ਸੇਵਾ ਬਜਟ ਨਾਲੋਂ ਵੱਧ ਹੈ, ਟਰਾਂਸਪੋਰਟ ਦੇ ਬਜਟ ਨਾਲੋਂ ਤਿੰਨ ਗੁਣਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।