ਜਗਰਾਉਂ ਦੀ ਮਹਾਪੰਚਾਇਤ ਵਿਚ ਜੋਗਿੰਦਰ ਸਿੰਘ ਉਗਰਾਹਾਂ ਦੀ ਦਹਾੜ
-ਕਿਹਾ ਕੋਈ ਵੀ ਮਾਈ ਦਾ ਲਾਲ ਜੰਮਿਆ ਨਹੀਂ ਸਾਨੂੰ ਹਰਾਉਣ ਵਾਲਾ ।
Farmer protest
ਜਗਰਾਉਂ :ਜਗਰਾਉਂ ਦੀ ਮਹਾਂ ਪੰਚਾਇਤ ਵਿਚ ਜੋਗਿੰਦਰ ਉਗਰਾਹਾਂ ਨੇ ਦਹਾੜਦਿਆਂ ਕਿਹਾ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਸਾਨੂੰ ਹਰਾਉਣ ਵਾਲਾ , ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਲੜਾਈ ਵੱਡੀ ਅਤੇ ਲੰਬੀ ਹੈ , ਕੇਂਦਰ ਸਰਕਾਰ ਦੇ ਖ਼ਿਲਾਫ਼ ਸਾਨੂੰ ਇਕਜੁੱਟ ਹੋ ਕੇ ਲੜਨਾ ਹੋਵੇਗਾ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਹੁਤ ਚੁਸਤ ਹੈ ਜੋ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰੱਚ ਰਹੀ ਹੈ ।