photo
 		 		
ਜਲੰਧਰ: ਜਲੰਧਰ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਮਸ਼ਹੂਰ ਬਰਲਟਨ ਪਾਰਕ ਨੌਜਵਾਨਾਂ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਰਲਟਨ ਪਾਰਕ ਵਿਚ ਮਕਸੂਦਾਂ ਸਬਜ਼ੀ ਮੰਡੀ ਵਿਚ ਕੰਮ ਕਰਨ ਵਾਲੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋਂ:14 ਫਰਵਰੀ ਨੂੰ ਨਹੀਂ ਮਨਾਇਆ ਜਾਵੇਗਾ 'ਗਓ ਹੱਗ ਡੇ', ਵਿਰੋਧ ਤੋਂ ਬਾਅਦ ਵਾਪਸ ਲਈ ਅਪੀਲ
ਮ੍ਰਿਤਕ ਦੀ ਪਛਾਣ ਸੱਤਾ ਘੁਮਾਣ ਵਜੋਂ ਹੋਈ ਹੈ। ਸੱਤਾ ਦੀ ਲਾਸ਼ ਖ਼ੂਨ ਨਾਲ ਲਥਪਥ ਬਰਲਟਨ ਪਾਰਕ ਵਿਚੋਂ ਮਿਲੀ ਹੈ।  ਦੱਸਿਆ ਜਾ ਰਿਹਾ ਹੈ ਕਿ ਮੰਡੀ ਵਿਚ ਚੌਂਕੀਦਾਰ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸੱਤਾ ਨੂੰ ਬਰਲਟਨ ਪਾਰਕ ਵਿਚ ਬੁਲਾ ਕੇ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 
ਇਹ ਵੀ ਪੜ੍ਹੋਂ:ਲਾਕਰ 'ਚ ਰੱਖੇ ਢਾਈ ਲੱਖ ਦੇ ਨੋਟਾਂ ਨੂੰ ਲੱਗੀ ਸਿਓਂਕ, ਪੈਸੇ ਲੈਣ ਗਈ ਔਰਤ ਦੇ ਉਡੇ ਹੋਸ਼