ਸਿਰਫ ਸਿੱਖ ਬੰਦੀ ਸਿੰਘ ਕਹਿ ਕੇ ਰਿਹਾਈ ਨਾ ਮੰਗੋ ਹਰੇਕ ਧਰਮ ਦੇ ਬੰਦੀਆਂ ਦੀ ਰਿਹਾਈ ਮੰਗੀ ਜਾਵੇ - ਗੁਰਦੀਪ ਸਿੰਘ ਖੇੜਾ

ਏਜੰਸੀ

ਖ਼ਬਰਾਂ, ਪੰਜਾਬ

-ਜਿਹੜੇ ਧਰਮ ਵਿਚ ਪੈਦਾ ਹੋਏ ਉਸ ਦੇ ਸੰਸਕਾਰਾਂ ’ਤੇ ਕਾਇਮ ਰਹੋ

Gurdeep Singh Khera

ਚੰਡੀਗੜ੍ਹ - ਅੱਜ 9 ਬੰਦੀ ਸਿੰਘਾਂ ਵਿਚੋਂ ਇਕ ਗੁਰਦੀਪ ਸਿੰਘ ਖੇੜਾ ਨੂੰ 2 ਮਹੀਨਿਆਂ ਦੀ ਪੈਰੋਲ ਮਿਲੀ ਹੈ। ਗੁਰਦੀਪ ਸਿੰਘ ਖੇੜਾ ਨੂੰ ਇਹ ਪੈਰੋਲ 6 ਫਰਵਰੀ ਨੂੰ ਮਿਲੀ ਸੀ ਤੇ ਅੱਜ ਉਹ ਪੈਰੋਲ 'ਤੇ ਬਾਹਰ ਆ ਗਏ ਹਨ। ਬਾਹਰ ਆ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਇਹ ਪੈਰੋਲ 2016 ਤੋਂ ਮਿਲਦੀ ਆ ਰਹੀ ਹੈ ਜੋ ਕਿ ਇਕ ਕੈਦੀ ਦਾ ਹੱਕ ਹੁੰਦਾ ਹੈ। ਕੌਮੀ ਇਨਸਾਫ਼ ਮੋਰਚੇ ਨਾਲ ਇਸ ਪੈਰੋਲ ਦਾ ਕੋਈ ਸਬੰਧ ਨਹੀਂ ਹੈ। 

ਉਹਨਾਂ ਨੇ ਅਪਣੇ ਜੇਲ੍ਹ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ 15 ਸਾਲ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਰਹੇ ਹਨ ਤੇ ਫਿਰ 9 ਸਾਲ ਕਰਨਾਟਕ ਦੀ ਸੈਂਟਰਲ ਜੇਲ੍ਹ ਵਿਚ ਰਹੇ ਹਨ ਤੇ 2015 ਵਿਚ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 2016 ਵਿਚ ਉਹਨਾਂ ਨੂੰ ਪਹਿਲੀ ਵਾਰ 25 ਸਾਲ ਬਾਅਦ ਉਹਨਾਂ ਨੂੰ 28 ਦਿਨ ਦੀ ਪੈਰੋਲ ਮਿਲੀ ਸੀ। 

ਇਹ ਵੀ ਪੜ੍ਹੋ - ਅਮਰੀਕਾ ਨੇ ਚੀਨ ਦੀਆਂ 6 ਕੰਪਨੀਆਂ ਨੂੰ ਬਣਾਇਆ ਨਿਸ਼ਾਨਾ, ਜਾਸੂਸੀ ਗੁਬਾਰਿਆਂ ਦਾ ਕੀਤਾ ਸੀ ਸਮਰਥਨ

ਇਸ ਤੋਂ ਬਾਅਦ ਇਕ ਵਾਰ 21 ਦਿਨ ਦੀ ਫਰਲੋ ਮਿਲੀ ਸੀ ਤੇ ਉਸ ਤੋਂ ਬਾਅਦ ਜੋ ਕਾਨੂੰਨ ਤਹਿਤ 56 ਦਿਨਾਂ ਦੀ ਪੈਰੋਲ ਮਿਲਦੀ ਸੀ ਇਸ ਵਾਰ ਵੀ ਉਹੀ ਪੈਰੋਲ ਮਿਲੀ ਹੈ। ਇਸ ਦੇ ਨਾਲ ਹੀ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਮੋਰਚੇ ਨਾਲ ਅਜੇ ਤੱਕ ਰਿਹਾਈਆਂ 'ਤੇ ਕੋਈ ਅਸਰ ਨਹੀਂ ਪਿਆ ਇਸ ਤੋਂ ਪਹਿਲਾਂ ਬਾਪੂ ਸੂਰਤ ਸਿੰਘ ਖਾਲਸਾ ਤੇ ਗੁਰਬਖਸ਼ ਸਿੰਘ ਖਾਲਸਾ ਨੇ ਮੋਰਚਾ ਲਗਾਇਆ ਸੀ ਤੇ ਫਿਰ ਉਸ ਕਰ ਕੇ ਉਹਨਾਂ ਨੂੰ ਤੇ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਲਿਆਂਦਾ ਗਿਆ। 

ਉਹਨਾਂ ਨੇ ਦੱਸਿਆ ਕਿ ਦਵਿੰਦਰ ਪਾਲ ਸਿੰਘ ਭੁੱਲਰ ਤਾਂ ਜ਼ਿਆਦਾ ਤਰ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੇ ਹਨ ਤਾਂ ਕਰ ਕੇ ਉਹ ਹਸਪਤਾਲ ਵਿਚ ਹੀ ਹੁੰਦੇ ਹਨ ਤੇ ਉਹ ਜੇਲ੍ਹ ਵਿਚ ਹੀ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਦਿੱਲੀ ਸਰਕਾਰ ਨੇ ਉਸ ਸਮੇਂ 2010 ਵਿਚ ਰਿਲੀਜ਼ ਕਰ ਦਿੱਤਾ ਸੀ ਤੇ 24 ਸਾਲ ਦੀ ਸਜ਼ਾ ਸੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹਨਾਂ ਦਾ ਜੇਲ੍ਹ ਵਿਚ ਰਹਿਣ ਸਹਿਣ ਦਾ ਢੰਗ ਠੀਕ ਹੈ ਸਿਹਤ ਪੱਖੋਂ ਵੀ ਠੀਕ ਹੈ ਤੇ ਇਹ ਕਹਿ ਕੇ ਜੇਲ੍ਹ ਵਿਚੋਂ ਰਿਲੀਜ਼ ਕਰਵਾਇਆ ਸੀ। 

ਇਹ ਵੀ ਪੜ੍ਹੋ - ਪੰਜਾਬ ਵਿਚ 7 ਮਾਰਚ ਤੋਂ ਸ਼ੁਰੂ ਹੋਣਗੀਆਂ ਨਾਨ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ, SCERT ਵੱਲੋਂ ਡੇਟਸ਼ੀਟ ਜਾਰੀ

ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਬੰਦੀ ਸਿੰਘਾਂ ਨਾਲ ਹੁੰਦੇ ਵਤੀਰੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਰ ਇਕ ਜੇਲ੍ਹ ਦੇ ਬਾਹਰ ਸੁਧਾਰ ਘਰ ਲਿਖਿਆ ਹੁੰਦਾ ਹੈ ਤੇ ਇਕ ਬੰਦੇ ਨੂੰ ਸੁਧਾਰਨ ਵਾਸਤੇ 10 ਸਾਲ ਬਹੁਤ ਹੁੰਦੇ ਹਨ ਤੇ ਅਪਣੇ ਸੂਬੇ ਵਾਲਿਆਂ ਨੂੰ ਤਾਂ ਇਹ ਕਹਿ ਰਹੇ ਨੇ ਕਿ 10 ਸਾਲ 'ਚ ਬੰਦਾ ਸੁਧਰ ਗਿਆ ਤੇ ਉਸ ਨੂੰ ਰਿਲੀਜ਼ ਕਰ ਦਿੱਤਾ ਤੇ ਕੀ ਫਿਰ ਅਸੀਂ 32 ਸਲ ਵਿਚ ਨਹੀਂ ਸੁਧਰੇ? 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਖ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਤੇ ਪੱਖਪਾਤ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ 30 ਸਾਲ ਬਾਅਦ ਰਿਲੀਜ਼ ਕੀਤਾ ਗਿਆ ਤੇ ਜਿਨ੍ਹਾਂ ਨੂੰ ਉਹਨਾਂ ਤੋਂ ਬਾਅਦ ਵਿਚ ਸਜ਼ਾ ਹੋਈ ਸੀ ਉਹਨਾਂ ਨੂੰ 14 ਸਾਲ ਬਾਅਦ ਉਹਨਾਂ ਦੇ ਨਾਲ ਹੀ ਛੱਡ ਦਿੱਤਾ ਗਿਆ।  
ਇਸ਼ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿਚ ਚੱਲ ਰਹੇ ਮੋਰਚਿਆਂ ਨੂੰ ਲੈ ਕੇ ਕਿਹਾ ਕਿ ''ਭੁਗਤਦੇ ਤਾਂ ਪਰਿਵਾਰ ਹੀ ਨੇ ਕਿਉਂਕਿ ਮੋਰਚੇ ਤਾਂ ਸਾਰੇ ਹੀ ਲਗਾ ਲੈਂਦੇ ਤੇ ਬਰਗਾੜੀ ਮੋਰਚਾ ਵੀ ਤਾਂ ਲੱਗਿਆ ਹੀ ਸੀ ਤੇ ਫਿਰ ਪੈਸੇ ਇਕੱਠੇ ਹੋ ਜਾਂਦੇ ਹਨ ਤੇ ਫਿਰ ਸਾਰੇ ਲੜ ਪੈਂਦੇ ਹਨ ਤੇ ਕਹਿੰਦੇ ਹਨ ਕਿ ਉਹ ਖਾ ਗਿਆ ਪੈਸੇ ਇਹ ਖਾ ਗਿਆ'' 

ਅਸੀਂ ਕਹਿੰਦੇ ਹਾਂ ਕਿ ਮੋਰਚਿਆਂ ਨੂੰ ਕਾਮਯਾਬੀ ਮਿਲੇ ਚੰਗੀ ਗੱਲ ਹੈ ਪਰ ਸਾਡਾ ਕਿਸੇ ਨਾਲ ਵੀ ਮੇਲ ਨਹੀਂ ਹੁੰਦਾ ਜਦੋਂ ਅਸੀਂ ਛੁੱਟੀ 'ਤੇ ਆਉਂਦੇ ਹਾਂ ਤਾਂ ਨੂੰ ਕੋਈ ਮਿਲਣ ਨਹੀਂ ਆਉਂਦਾ। ਉਹਨਾਂ ਕਿਹਾ ਕਿ ਮੀਡੀਆ ਨੂੰ ਪਤਾ ਲੱਗਾ ਤਾਂ ਉਹ ਆ ਗਏ ਪਰ ਕੀ ਅਜੇ ਤੱਕ ਮੋਰਚੇ ਵਿਚੋਂ ਕਿਸੇ ਬੰਦੇ ਨੂੰ ਪਤਾ ਨਹੀਂ ਲੱਗਾ ਕਿ ਮੈਂ ਬਾਹਰ ਆ ਗਿਆ। ਸਿਰਫ਼ ਸਿੱਖ ਬੰਦੀ ਕਹਿ ਕੇ ਕਿਉਂ ਅਵਾਜ਼ ਚੁੱਕੀ ਜਾਂਦੀ ਹੈ ਹੋਰ ਵੀ ਬਹੁਤ ਕੈਦੀ ਜੇਲ੍ਹਾਂ ਵਿਚ ਨੇ ਹਿੰਦੂ ਵੀ ਨੇ, ਇਸਾਈ, ਮੁਸਿਲਮ ਵੀ ਨੇ ਸਿਰਫ਼ ਸਿੱਖਾਂ ਲਈ ਕਹਿ ਕੇ ਕਿਉਂ ਅਵਾਜ਼ ਚੁੱਕੀ ਜਾਂਦੀ ਹੈ। 

ਗੁਰਦੀਪ ਸਿੰਘ ਨੇ ਕਿਹਾ ਕਿ ਮਨੁੱਖੀ ਅਧਿਕਾਰ ਨੂੰ ਮੁੱਖ ਰੱਖ ਕੇ ਜੇ ਸੁਪਰੀਮ ਕੋਰਟ ਦੀ ਇਕ ਸਟੇਟਮੈਂਟ ਪੜ੍ਹੀ ਜਾਵੇ ਤਾਂ ਉਹਨਾਂ ਨੇ ਕਿਹਾ ਹੈ ਕਿ 14 ਸਾਲ ਤਾਂ ਲਗਾਤਾਰ ਜੇਲ੍ਹ ਵਿਚ ਕੱਟਣੇ ਹੀ ਪੈਣਗੇ ਜਿੰਨਾ ਨੇ ਕਤਲ ਵੀ ਕੀਤਾ ਹੈ ਤੇ ਉਹਨਾਂ ਵਰਗੇ ਬੰਦੀਆਂ ਨੇ ਤਾਂ 20 ਸਾਲ ਲਗਾਤਾਰ ਕੱਟ ਲਏ ਸੀ ਕੈਦੀ ਦਾ ਮਤਲਬ ਹੁੰਦਾ ਹੈ ਸਾਰੇ ਕੀ ਫਿਰ ਚਾਹੇ ਉਹ ਸਿੱਖ, ਹਿੰਦੂ ਕੋਈ ਵੀ ਹੋਵੇ ਸਭ ਲਈ ਅਵਾਜ਼ ਚੁੱਕੀ ਜਾਵੇ। ਸਿਰਫ਼ ਸਿੱਖ ਬੰਦੀ ਕਹਿ ਕੇ ਕਿਉਂ ਅਵਾਜ਼ ਚੁੱਕੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਧਰਮ ਵਿਚ ਪੈਦਾ ਹੋਏ ਹੋਏ ਉਸ ਘਰ-ਪਰਿਵਾਰ ਦੇ ਸੰਸਕਾਰਾਂ ਨੂੰ ਕਾਇਮ ਰੱਖੋ ਤੇ ਨੌਜਵਾਨ ਚੰਗੀ ਪੜ੍ਹਾਈ ਕਰ ਕੇ ਚੰਗੇ ਅਫ਼ਸਰ ਬਣਨ ਤੇ ਮੈਂ ਕਦੇ ਨਹੀਂ ਕਹਾਂਗੇ ਕਿ ਸਾਨੂੰ ਸਿਰਾਂ ਦੀ ਲੋੜ ਹੈ ਕਿਉਂਕਿ ਅਸੀਂ 1947 ਤੋਂ ਸਿਰ ਹੀ ਦਿੰਦੇ ਆ ਰਹੇ ਹਾਂ ਸਿਰਾਂ ਦੀ ਲੋੜ ਨਹੀਂ ਹੈ ਬੇਇਨਸਾਫ਼ੀ ਖਿਲਾਫ਼ ਅਵਾਜ਼ ਚੁੱਕੋ ਨਾ ਕਿ ਧਰਮਾਂ ਦੇ ਅਧਾਰ 'ਤੇ ਰਿਹਾਈਆਂ ਦੀ ਮੰਗ ਕਰੋ।