ਸੁਖਦੇਵ ਸਿੰਘ ਢੀਂਡਸਾ ਅਤੇ ਬਲਦੇਵ ਸਿੰਘ ਢਿੱਲੋਂ ਦਾ ਪਦਮ ਭੂਸ਼ਣ ਨਾਲ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ 'ਚ ਇਸ ਸਾਲ ਪਦਮ ਭੂਸ਼ਣ ਐਵਾਰਡ ਲਈ ਚੁਣੀਆਂ...

Sukhdev Singh Dhindsa accepts award from President Kovind

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ 'ਚ ਇਸ ਸਾਲ ਪਦਮ ਭੂਸ਼ਣ ਐਵਾਰਡ ਲਈ ਚੁਣੀਆਂ ਗਈਆਂ 112 ਸ਼ਖ਼ਸੀਅਤਾਂ 'ਚੋਂ 56 ਲੋਕਾਂ ਨੂੰ ਸਨਮਾਨਤ ਕੀਤਾ। ਬਾਕੀ ਬਚੇ ਲੋਕਾਂ ਨੂੰ ਇਹ ਐਵਾਰਡ 16 ਮਾਰਚ ਨੂੰ ਦਿੱਤੇ ਜਾਣਗੇ।

 



 

 

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਰਾਸ਼ਟਰਪਤੀ ਨੇ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ। ਸਨਮਾਨ ਮਿਲਣ ਮਗਰੋਂ ਢੀਂਡਸਾ ਪਰਿਵਾਰ ਨੂੰ ਖ਼ੁਸ਼ੀ ਜ਼ਾਹਰ ਕੀਤੀ। ਢੀਂਡਸਾ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੇ ਸਮਾਜਿਕ ਕੰਮਾਂ ਨੂੰ ਵੇਖਦਿਆਂ ਇਹ ਐਵਾਰਡ ਦਿੱਤਾ ਹੈ।

 



 

 

ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਐਮ.ਯੂ.) ਦੇ ਵਾਈਸ ਚਾਂਸਲਰ ਅਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਵੀ ਰਾਸ਼ਟਰਪਤੀ ਨੇ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ। ਡਾ. ਢਿੱਲੋਂ ਨੂੰ ਪਲਾਂਟ ਬ੍ਰੀਡਿੰਗ ਅਤੇ ਮੱਕੀ ਦੀ ਰਿਸਰਚ ਲਈ ਕੌਮਾਂਤਰੀ ਪੱਧਰ 'ਤੇ ਜਾਣਿਆ ਜਾਂਦਾ ਹੈ। 

 



 

 

ਇਸ ਤੋਂ ਇਲਾਵਾ ਭਾਜਪਾ ਦੇ ਲੋਕ ਸਭਾ ਮੈਂਬਰ ਹੁਕਮਦੇਵ ਨਾਰਾਇਣ ਯਾਦਵ, ਅਦਾਕਾਰ ਤੇ ਡਾਇਰੈਕਟਰ ਮੋਹਨ ਲਾਲ, ਪੱਤਰਕਾਰ ਮਰਹੂਮ ਕੁਲਦੀਪ ਨਈਅਰ, ਮਰਹੂਮ ਅਦਾਕਾਰ ਕਾਦਰ ਖ਼ਾਨ, ਅਦਾਕਾਰ ਤੇ ਡਾਇਰੈਕਟਰ ਪ੍ਰਭੂ ਦੇਵਾ, ਬਲਬੰਤ ਮੋਰੇਸ਼ਵਰ ਪੁਰੰਦਰੇ, ਜਾਨ ਚੈਂਬਰਸ, ਸੁਬਰਾਮਣੀਅਮ ਜੈਸ਼ੰਕਰ, ਸ਼ਰਤ ਕਮਲ, ਹਰਿਕਾ ਦ੍ਰੋਨਾਵੱਲੀ, ਬਜਰੰਗ ਪੁਨੀਆ ਆਦਿ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ।