CU ਵਿਦਿਆਰਥੀ ਹਨੀਟ੍ਰੈਪ ਮਾਮਲਾ: ਮੁਹਾਲੀ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਕੀਤੇ ਤੈਅ, 31 ਮਾਰਚ ਤੋਂ ਟ੍ਰਾਇਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

MBA ਦੀ ਵਿਦਿਆਰਥਣ ਅਤੇ ਹੋਰਾਂ ਨੇ 50 ਲੱਖ ਲਈ ਕੀਤਾ ਸੀ ਅਗਵਾ

Charges framed in CU student honeytrap case (File Photo)

 

ਮੁਹਾਲੀ: ਘੜੂੰਆਂ ਸਥਿਤੀ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਦਿਆਰਥੀ ਹਿਤੇਸ਼ ਭੂਮਰਾ (20) ਨੂੰ ਹਨੀਟ੍ਰੈਪ ਦਾ ਸ਼ਿਕਾਰ ਬਣ ਕੇ ਅਗਵਾ ਕਰਨ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਮੁਹਾਲੀ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਹਿਤੇਸ਼ ਨੂੰ ਸੀਯੂ ਵਿਚ ਪੜ੍ਹਦੀ ਐਮਬੀਏ ਦੀ ਵਿਦਿਆਰਥਣ ਰਾਖੀ ਸਮੇਤ ਉਸ ਦੇ ਦੋਸਤਾਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਪਹਿਲਾਂ ਬੀਤੀ ਨਵੰਬਰ ਨੂੰ ਪੁਲਿਸ ਨੇ ਇਹਨਾਂ ਖ਼ਿਲਾਫ਼ ਖਰੜ ਦੀ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਪ੍ਰਾਣਵੀ ਗੁਪਤਾ ਬਣੀ ਸਭ ਤੋਂ ਘੱਟ ਉਮਰ ਦੀ ਯੋਗਾ ਇੰਸਟ੍ਰਕਟਰ

ਮੁਲਜ਼ਮਾਂ ਨੇ ਭੂਮਰਾ ਨੂੰ ਨਸ਼ੀਲਾ ਪਦਾਰਥ ਦੇ ਕੇ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਸੀ। ਹਿਤੇਸ਼ ਨੂੰ ਖਰੜ ਦੇ ਰਣਜੀਤ ਨਗਰ 'ਚ ਕਿਰਾਏ ਦੇ ਫਲੈਟ 'ਚ ਬੰਧਕ ਬਣਾਇਆ ਗਿਆ ਸੀ। ਪੁਲਿਸ ਨੇ 48 ਘੰਟਿਆਂ ਵਿਚ ਮਾਮਲਾ ਸੁਲਝਾ ਲਿਆ ਸੀ। ਹੁਣ ਇਸਤਗਾਸਾ ਪੱਖ ਨੂੰ ਮਾਮਲੇ ਵਿਚ ਗਵਾਹ ਅਤੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਮਾਮਲੇ ਦੀ ਸੁਣਵਾਈ 31 ਮਾਰਚ ਤੋਂ ਸ਼ੁਰੂ ਹੋਵੇਗੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323, 346, 328, 364ਏ, 365, 468, 471, 482 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਚਲਾਨ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ: ਪੇਟੈਂਟ ਫਾਈਲ ਕਰਨ ਵਿੱਚ ਪੰਜਾਬ ਛੇਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚਿਆ 

ਅਗਵਾ ਦਾ ਇਹ ਮਾਮਲਾ ਪਿਛਲੇ ਸਾਲ ਅਗਸਤ ਵਿਚ ਸਾਹਮਣੇ ਆਇਆ ਸੀ। ਮੁਲਜ਼ਮਾਂ ਨੇ ਫਿਰੌਤੀ ਲਈ ਪੂਰੀ ਯੋਜਨਾ ਬਣਾਈ ਹੋਈ ਸੀ। ਪੁਲਿਸ ਟੀਮ ਨੂੰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਤਰਾਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਾਣਾ ਪਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਲਗਜ਼ਰੀ ਕਾਰ, 5 ਮੋਬਾਈਲ ਫੋਨ, .32 ਪਿਸਤੌਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਤਿੰਨੋਂ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਸਨ। ਮੁਲਜ਼ਮਾਂ ਵਿਚੋਂ ਇਕ ਐਮਬੀਬੀਐਸ ਅਤੇ ਦੂਜਾ ਐਮਬੀਏ ਕਰ ਰਿਹਾ ਸੀ। ਪੀੜਤ ਹਿਤੇਸ਼ ਸੀਯੂ ਵਿਚ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਉਹ ਸੀਯੂ ਦੇ ਹੋਸਟਲ ਵਿਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਅਮਰੀਕਾ ਵਿਚ ਬੈਂਕਿੰਗ ਸੰਕਟ! ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ

ਪੁਲਿਸ ਅਨੁਸਾਰ ਤਿੰਨੋਂ ਮੁਲਜ਼ਮ ਇਕੱਠੇ ਪੜ੍ਹਦੇ ਸਨ। ਮੁਲਜ਼ਮ ਰਾਖੀ ਮੁੱਖ ਮੁਲਜ਼ਮ ਅਜੈ ਕਾਦਿਆਨ ਦੀ ‘ਕਰੀਬੀ ਦੋਸਤ’ ਸੀ। ਅਜੈ ਕਾਦਿਆਨ (25) ਪਾਣੀਪਤ ਦੇ ਜਾਤਲ ਪਿੰਡ ਦਾ ਰਹਿਣ ਵਾਲਾ ਸੀ। ਅਜੈ ਪੂਨੀਆ (22) ਸਿਰਸਾ ਦੇ ਅਬੂਦ ਪਿੰਡ ਦਾ ਰਹਿਣ ਵਾਲਾ ਸੀ ਅਤੇ ਰਾਖੀ (20) ਸੋਨੀਪਤ ਦੇ ਪਿੰਡ ਬਰੋਲੀ ਦੀ ਰਹਿਣ ਵਾਲੀ ਸੀ। ਜਾਂਚ ਦੌਰਾਨ ਪੁਲਿਸ ਨੇ ਅਗਵਾ ਕਾਂਡ ਨਾਲ ਸਬੰਧਤ ਮਕਾਨ ਮਾਲਕ ਰਣਜੀਤ ਨਗਰ ਵਾਸੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ। ਪੀੜਤ ਵਿਦਿਆਰਥੀ ਹਿਤੇਸ਼ ਮੂਲ ਰੂਪ ਤੋਂ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਲੁਧਿਆਣਾ ਵਿਚ ਇਕ ਪ੍ਰਾਈਵੇਟ ਫਰਮ ਵਿਚ ਮੈਨੇਜਰ ਹਨ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਐਮਬੂਲੈਂਸ ਨੇ CA ਵਿਦਿਆਰਥੀ ਨੂੰ ਮਾਰੀ ਟੱਕਰ, ਕਰੀਬ 5 ਫੁੱਟ ਦੂਰ ਡਿੱਗਿਆ ਨੌਜਵਾਨ, ਹੋਈ ਮੌਤ

ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਾਖੀ ਨੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਈ ਸੀ। ਉਸ ਨੇ ਹਿਤੇਸ਼ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਦੋਸਤੀ ਕੀਤੀ ਅਤੇ ਉਸ ਨੂੰ ਮਿਲਣ ਲਈ ਬੁਲਾਇਆ ਸੀ। ਜਦੋਂ ਹਿਤੇਸ਼ ਰਾਖੀ ਨੂੰ ਮਿਲਣ ਲਈ ਮੁਹਾਲੀ-ਖਰੜ ਹਾਈਵੇ 'ਤੇ ਵੀਆਰ ਮਾਲ ਨੇੜੇ ਪਹੁੰਚਿਆ ਤਾਂ ਰਾਖੀ ਅਤੇ ਅਜੇ ਕਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ। ਰਾਖੀ ਨੇ ਹਿਤੇਸ਼ ਨੂੰ ਦੱਸਿਆ ਕਿ ਘਰ 'ਚ ਪਾਰਟੀ ਰੱਖੀ ਗਈ ਹੈ।