ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਧੀਆਂ ਦੇ ਪਿਤਾ ਦੀ ਮੌਤ, ਖੇਤਾਂ ’ਚੋਂ ਮਿਲੀ ਲਾਸ਼
ਪਿਛਲੇ ਡੇਢ ਸਾਲ ਤੋਂ ਨਸ਼ੇ ਦਾ ਆਦੀ ਸੀ ਅਬਦੁਲ ਖ਼ਾਨ
ਹੁਸ਼ਿਆਰਪੁਰ: ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬਜਰਾਵਰ ਦੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ। ਇਸ ਦੌਰਾਨ ਮ੍ਰਿਤਕ ਦੀ ਲਾਸ਼ ਨੇੜਿਓਂ ਇੰਜਕੈਸ਼ਨ ਵੀ ਮਿਲਿਆ ਅਤੇ ਉਸ ਦੇ ਹੱਥ 'ਤੇ ਟੀਕਾ ਲੱਗਣ ਦਾ ਤਾਜ਼ਾ ਨਿਸ਼ਾਨ ਵੀ ਸੀ।
ਇਹ ਵੀ ਪੜ੍ਹੋ: ਮੈਨੂੰ ਜੇਲ੍ਹ ਭੇਜ ਕੇ ਤਕਲੀਫ਼ ਦੇ ਸਕਦੇ ਹੋ, ਪਰ ਮੇਰੇ ਹੌਸਲੇ ਨੂੰ ਨਹੀਂ ਤੋੜ ਸਕਦੇ- ਮਨੀਸ਼ ਸਿਸੋਦੀਆ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਮੀਨਾ ਪਤਨੀ ਫ਼ਰਿਆਦ ਮੁਹੰਮਦ ਵਾਸੀ ਬਜਰਾਵਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਬਦੁਲ ਖ਼ਾਨ (32) ਪਿਛਲੇ ਡੇਢ ਸਾਲ ਤੋਂ ਨਸ਼ੇ ਦਾ ਆਦੀ ਸੀ। ਉਹ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨਾਲ ਵੀ ਰਜਿਸਟਰਡ ਸੀ ਅਤੇ ਉਸ ਦਾ ਰਜਿਸਟਰੇਸ਼ਨ ਨੰਬਰ 930 ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਦੇ ਖਾਤੇ ’ਚੋਂ 84 ਕਰੋੜ ਰੁਪਏ ਗਾਇਬ, ਵਿਭਾਗ ਕੋਲ ਕੋਈ ਰਿਕਾਰਡ ਨਹੀਂ
ਉਹਨਾਂ ਦੱਸਿਆ ਕਿ ਅੱਜ ਸਵੇਰੇ ਉਹ ਘਰੋਂ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਨਸ਼ਾ ਛੱਡਣ ਦੀ ਦਵਾਈ ਲੈਣ ਗਿਆ ਸੀ। ਇਸੇ ਦੌਰਾਨ ਉਹਨਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ। ਉਧਰ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਹੈ।