ਮੋਬਾਇਲ ਫ਼ੋਨ ਬੱਚੇ ਲਈ ਬਣਿਆ ਕਾਲ ! ਚਾਰਜਰ ਲਗਾਉਂਦੇ ਸਮੇਂ ਲੱਗਿਆ ਕਰੰਟ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਲਵਲੀ ਦੇ ਘਰ ਦੀ ਮਾਲੀ ਹਾਲਤ ਸਹੀ ਨਹੀਂ ਹੈ।

photo

 

ਗੁਰਦਾਸਪੁਰ : ਗੁਰਦਾਸਪੁਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਮਾਸੂਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਬੱਚੇ ਨਾਲ ਇਹ ਹਾਦਸਾ ਮੋਬਾਈਲ ਫੋਨ ਦਾ ਚਾਰਜਰ ਲਗਾਉਣ ਸਮੇਂ ਵਾਪਰਿਆ। ਚਾਰਜਰ ਲਗਾਉਂਦੇ ਸਮੇਂ ਨੰਗੀਆਂ ਬਿਜਲੀ ਦੀਆਂ ਤਾਰਾਂ ਨੂੰ ਬੱਚੇ ਦਾ ਹੱਥ ਲੱਗ ਗਿਆ ਜਿਸ ਕਾਰਨ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਤ ਹੋ ਗਈ। 

ਮ੍ਰਿਤਕ ਬੱਚੇ ਦੀ ਪਛਾਣ ਲਵਲੀ (12) ਨਿਵਾਸੀ ਪਨਿਆੜ ਗਾਂਧੀਆਂ ਕਾਲੌਨੀ ਵਜੋਂ ਹੋਈ ਹੈ। 

ਕਰੰਟ ਲੱਗਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ ਜਿਥੇ ਐਮਰਜੈਂਸੀ ਤਾਇਨਾਤ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਕਰਾਰ ਕਰ ਦਿੱਤਾ। 

ਮ੍ਰਿਤਕ ਮੁੰਡੇ ਲਵਲੀ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਲਵਲੀ ਮੋਬਾਇਲ ਚਾਰਜ ਲਗਾਉਣ ਲੱਗਾ ਤਾਂ ਅਚਾਨਕ ਉਸ ਦਾ ਹੱਥ ਬਿਜਲੀ ਦੀ ਤਾਰ ਨੂੰ ਲੱਗ ਗਿਆ ਅਤੇ ਉਸ ਦੇ ਨਾਲ ਕਰੰਟ ਦੀ ਲਪੇਟ 'ਚ ਆ ਗਿਆ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸਨੇ ਦੱਸਿਆ ਕਿ ਮ੍ਰਿਤਕ ਲਵਲੀ ਦੇ ਘਰ ਦੀ ਮਾਲੀ ਹਾਲਤ ਸਹੀ ਨਹੀਂ ਹੈ।