ਦੂਜੇ ਮੁਲਕ ਬਣਾ ਰਹੇ ਰੋਬੋਟਾਂ ਦੀ ਫ਼ੌਜ, ਭਾਰਤ ਬਣਾ ਰਿਹੈ ‘ਚੋਰ ਚੌਕੀਦਾਰ’: ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੌਕੀਦਾਰ ਕਦੇ ਵੀ ਗਰੀਬਾਂ ਦਾ ਨਹੀਂ ਸਗੋਂ ਅਮੀਰਾਂ ਦਾ ਹੁੰਦਾ ਹੈ

Navjot Singh Sidhu targeted to PM Modi

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜੱਮ ਕੇ ਨਿਸ਼ਾਨੇ ਸਾਧਦੇ ਹੋਏ ਕਿਹਾ ਚੌਕੀਦਾਰ ਕਦੇ ਵੀ ਗਰੀਬਾਂ ਦੀ ਰਖਵਾਲੀ ਨਹੀਂ ਸਗੋਂ ਅੰਬਾਨੀ, ਅਡਾਨੀ ਵਰਗੇ ਅਮੀਰਾਂ ਦੀ ਰਖਵਾਲੀ ਕਰਦਾ ਹੈ। ਇਸ ਮੌਕੇ ਸਿੱਧੂ ਨੇ ਕਿਹਾ ਕਿ ਅਮਰੀਕਾ ਮੰਗਲ ਗ੍ਰਹਿ ’ਤੇ ਜਾ ਕੇ ਜ਼ਿੰਦਗੀ ਦੀ ਭਾਲ ਕਰ ਰਿਹਾ ਹੈ, ਰੂਸ ਰੋਬੋਟਸ ਦੀ ਫ਼ੌਜ ਤਿਆਰ ਕਰ ਰਿਹਾ ਹੈ ਤੇ ਭਾਰਤ ਚੌਕੀਦਾਰ ਬਣਾ ਰਿਹਾ ਹੈ ਉਹ ਵੀ ਚੋਰ।

ਚੌਕੀਦਾਰ ਦੀ ਪਰਿਭਾਸ਼ਾ ਸਪੱਸ਼ਟ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਕਹਿੰਦਾ ਹੈ ਕਿ ਮੈਂ ਚੌਕੀਦਾਰ ਹਾਂ ਪਰ ਕੀ ਕਦੇ ਕਿਸੇ ਨੇ ਚੌਕੀਦਾਰ ਨੂੰ ਗਰੀਬਾਂ ਦੇ ਘਰ ਦੇ ਬਾਹਰ ਖੜ੍ਹਾ ਵੇਖਿਆ ਹੈ ਜਾਂ ਗਰੀਬਾਂ ਦੀ ਚੌਕੀਦਾਰੀ ਕਰਦੇ ਕਿਸੇ ਨੂੰ ਕਦੇ ਵੇਖਿਆ ਹੈ। ਚੌਕੀਦਾਰ ਹਮੇਸ਼ਾ ਅਮੀਰਾਂ ਦਾ ਹੁੰਦਾ ਹੈ ਤੇ ਅਮੀਰਾਂ ਦੇ ਘਰਾਂ ਦੇ ਬਾਹਰ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਹੁੰਦੀ ਹੈ ਪਰ ਇਹ ਲੋਕਾਂ ਦੀ ਸਰਕਾਰ ਅੰਬਾਨੀ, ਅਡਾਨੀ ਵਰਗਿਆਂ ਵਾਸਤੇ ਹੈ।

ਕਿਸਾਨ ਕਰਜ਼ਿਆਂ ਬਾਰੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਨੇ ਕਿਸਾਨਾਂ ਦੀ ਪਾਈ ਤੱਕ ਮਾਫ਼ ਨਹੀਂ ਕੀਤੀ। ਮਨਮੋਹਨ ਸਿੰਘ ਜੀ ਸਨ ਜਿੰਨ੍ਹਾਂ ਨੇ ਕਿਸਾਨਾਂ ਦਾ 72 ਹਜ਼ਾਰ ਕਰੋੜ ਦਾ ਕਰਜ਼ ਮਾਫ਼ ਕੀਤਾ ਸੀ, ਰਾਹੁਲ ਗਾਂਧੀ ਜੀ ਹਨ ਜਿੰਨ੍ਹਾਂ ਨੇ 2 ਦਿਨਾਂ ਵਿਚ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ।