ਅਣਪਛਾਤੇ ਲੋਕਾਂ ਨੇ ਪਤੀ ਪਤਨੀ ਤੇ ਕੀਤੀ ਅੰਨੇਵਾਹ ਫਾਇਰਿੰਗ
ਮਾਣਯੋਗ ਸੈਸ਼ਨ ਜੱਜ ਮਨਦੀਪ ਕੌਰ ਪੰਨੂ ਨੇ ਇਕ ਦੋਸ਼ੀ ਨੂੰ ਫ਼ਾਂਸੀ ਦੀ ਸੁਣਾਈ ਸਜਾ
ਮਾਨਸਾ- ਮਾਨਸਾ ਵਿਚ ਇੱਕ ਹੱਤਿਆ ਦੇ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਮਾਣਯੋਗ ਸੈਸ਼ਨ ਜੱਜ ਮਨਦੀਪ ਕੌਰ ਪੰਨੂ ਨੇ ਇਕ ਦੋਸ਼ੀ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ। ਮਾਮਲਾ 15 ਅਪ੍ਰੈਲ 2015 ਦਾ ਹੈ, ਜਦੋਂ ਪਤੀ ਪਤਨੀ ਸਕੂਲ ਵਿਚ ਅਧਿਆਪਕ ਸਨ। ਉੱਥੇ 4 ਲੋਕਾਂ ਨੇ ਫਾਇਰਿੰਗ ਕਰ ਕੇ ਇਕ ਕੁੜੀ ਸਿਮਰਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਦੋਂ ਕਿ ਉਸਦਾ ਪਤੀ ਗੁਰੂ ਪਿਆਰ ਸਿੰਘ ਬਚ ਗਿਆ ਸੀ।
ਸਿਮਰਜੀਤ ਕੌਰ ਅਤੇ ਗੁਰੂ ਪਿਆਰ ਸਿੰਘ ਦਾ ਪ੍ਰੇਮ ਵਿਆਹ ਹਾਈਕੋਰਟ ਵਿਚ ਹੋਇਆ ਸੀ। ਅਣਪਛਾਤੇ ਲੋਕਾਂ ਨੇ ਉਸ ਸਮੇਂ ਪਤੀ ਪਤਨੀ ਉੱਤੇ ਗੋਲੀਆਂ ਨਾਲ ਅੰਨੇਵਾਹ ਕਰ ਦਿੱਤੀ ਜਦੋਂ ਉਹ ਆਪਣੀ ਡਿਊਟੀ ਉੱਤੇ ਜਾ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਕੁੜੀ ਦੇ ਪਤੀ ਗੁਰ ਪਿਆਰ ਸਿੰਘ ਨੇ ਥਾਣਾ ਝੁਨੀਰ ਵਿਚ 16 ਅਪ੍ਰੈਲ 2015 ਨੂੰ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ।
ਇਹਨਾਂ ਵਿਚੋਂ ਇੱਕ ਦੋਸ਼ੀ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਗਈ ਜਦੋਂ ਕਿ ਮਾਣਯੋਗ ਸੈਸ਼ਨ ਮੁਨਸਫ਼ ਮਨਦੀਪ ਕੌਰ ਪੰਨੂ ਨੇ ਦੋ ਲੋਕਾਂ ਨੂੰ ਬਾਇਜਤ ਬਰੀ ਕਰ ਦਿੱਤਾ ਜਦੋਂ ਕਿ ਮੁੱਖ ਦੋਸ਼ੀ ਮੱਖਣ ਸਿੰਘ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ। ਸ਼ਿਕਾਇਤ ਕਰਤਾ ਦੇ ਵਕੀਲ ਹਰਵਿੰਦਰ ਸਿੰਘ ਨੇ ਅਦਾਲਤ ਵਿਚ ਦਲੀਲ ਰੱਖੀ ਕਿ ਸਿਮਰਜੀਤ ਕੌਰ ਦੇ ਢਿੱਡ ਵਿਚ 3 ਮਹੀਨੇ ਦਾ ਬੱਚਾ ਵੀ ਸੀ ਉਹ ਵੀ ਮਾਰਿਆ ਗਿਆ, ਜਿਸ ਉੱਤੇ ਅਦਾਲਤ ਨੇ ਫ਼ਾਂਸੀ ਦੀ ਸਜਾ ਸੁਣਾਈ ਹੈ।