ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਹੋਇਆ ਹੈਕ, ਕੁਝ ਸਮੇਂ ਬਾਅਦ ਕੀਤਾ ਗਿਆ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਕਿਸ ਨੇ ਅਤੇ ਕਿਸ ਮਕਸਦ ਨਾਲ ਹੈਕ ਕੀਤਾ ਗਿਆ ਹੈ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Punjab Congress Twitter account hacked



ਚੰਡੀਗੜ੍ਹ: ਅੱਜ ਸਵੇਰੇ ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ। ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਕਿਸ ਨੇ ਅਤੇ ਕਿਸ ਮਕਸਦ ਨਾਲ ਹੈਕ ਕੀਤਾ ਗਿਆ ਹੈ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹੈਕਰਜ਼ ਨੇ ਟਵਿਟਰ ਹੈਂਡਲ ਦੀ ਪ੍ਰੋਫਾਈਲ ਫੋਟੋ ਅਤੇ ਬੈਕਗਰਾਊਂਡ ਤਸਵੀਰ ਬਦਲ ਦਿੱਤੀ ਗਈ। ਇਸ ਦੇ ਨਾਲ ਹੀ ਸੈਂਕੜੇ ਯੂਜ਼ਰਸ ਨੂੰ ਟੈਗ ਕਰਕੇ ਕਈ ਟਵੀਟ ਵੀ ਕੀਤੇ ਗਏ। ਹੈਕਰਜ਼ ਨੇ ਇਸ 'ਤੇ NFT ਵਪਾਰ ਸ਼ੁਰੂ ਕਰ ਦਿੱਤਾ।

Twitter

ਇਸ ਉੱਤੇ ਇਕ ਪਿੰਨ ਕੀਤਾ ਟਵੀਟ ਵੀ ਦਿਖਾਈ ਦੇ ਰਿਹਾ ਸੀ, ਜੋ NFT ਵਪਾਰ ਨਾਲ ਜੁੜਿਆ ਹੋਇਆ ਸੀ। ਹੈਕਰਜ਼ ਵਲੋਂ ਲਗਭਗ 45 ਮਿੰਟਾਂ ਵਿਚ 100 ਤੋਂ ਵੱਧ ਟਵੀਟ ਕੀਤੇ ਗਏ। ਇਹਨਾਂ ਵਿਚ ਕਈ ਲੋਕਾਂ ਨੂੰ ਟੈਗ ਕੀਤਾ ਗਿਆ। ਹੈਕਰਜ਼ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਤਸਵੀਰ ਵੀ ਪੋਸਟ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ- ਟਰੂ ਇੰਡੀਆ। ਬਾਅਦ ਵਿਚ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਵਲੋਂ ਇਸ ਨੂੰ ਬਹਾਲ ਕਰ ਲਿਆ ਗਿਆ।

Punjab Congress Twitter account hacked

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਮੀਡੀਆ ਇੰਚਾਰਜ ਦੁਰਲਾਭ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਹੈਕਿੰਗ ਬਾਰੇ ਪਤਾ ਚੱਲਿਆ ਤਾਂ ਟੀਮ ਨੇ ਤੁਰੰਤ ਇਸ ਨੂੰ ਬਹਾਲ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਕਿ ਹੈਕਿੰਗ ਪਿੱਛੇ ਕਿਸ ਦਾ ਹੱਥ ਹੈ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।