CM ਮਾਨ ਦੀ ਅਪੀਲ, “ਪੰਜਾਬੀਓ, ਸਬਰ ਰੱਖੋ ਇਕ ਵੀ ਅਜਿਹੀ ਗੱਲ ਨਹੀਂ ਜੋ ਮੈਨੂੰ ਯਾਦ ਨਾ ਹੋਵੇ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਕੁਝ ਸਮਾਂ ਮੰਗਿਆ ਹੈ।

CM Bhagwant Mann

 

ਚੰਡੀਗੜ੍ਹ: ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਿਰੋਧੀ ਧਿਰ ਦੇ ਭਾਰੀ ਦਬਾਅ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਕੁਝ ਸਮਾਂ ਮੰਗਿਆ ਹੈ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ, ''ਪੰਜਾਬੀਓ, ਥੋੜ੍ਹਾ ਸਮਾਂ ਦਿਓ।''

Tweet

ਉਹਨਾਂ ਲਿਖਿਆ, ''ਥੋੜ੍ਹਾ ਸਬਰ ਰੱਖੋ। ਇਕ ਵੀ ਅਜਿਹੀ ਗੱਲ ਨਹੀਂ ਜੋ ਮੈਨੂੰ ਯਾਦ ਨਾ ਹੋਵੇ।”  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਜਲਦਬਾਜ਼ੀ ਨਾ ਕਰੀਏ, ਥੋੜ੍ਹਾ ਸਮਾਂ ਤਾਂ ਲੱਗੇਗਾ। ਸਭ ਦੇ ਮਸਲੇ ਹੱਲ ਹੋਣਗੇ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸ ਦੀ ਨਹੀਂ ਸੁਣੀ ਜਾਵੇਗੀ'।