ਫਿਰੋਜ਼ਪੁਰ ਵਿਚ ਵੋਟਾਂ ਸਬੰਧੀ ਜਾਗਰੂਕ ਹੋਣ ਲਈ ਕੱਢੀ ਗਈ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਰੈਲੀ

Rally for voting in Firozpur

ਫਿਰੋਜ਼ਪੁਰ ਵਿਚ ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ 19 ਮਈ ਨੂੰ ਅਪਣੀ ਵੋਟ ਦਾ ਪ੍ਰਯੋਗ ਕਰਨ ਲਈ ਜਾਗਰੂਕ ਸਾਇਕਲ ਰੈਲੀ ਕੱਢੀ ਗਈ। ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਨ ਹਰੀ ਝੰਡੀ ਦੇ ਕੇ ਵੋਟਰ ਜਾਗਰੂਕ ਸਾਇਕਲ ਰੈਲੀ ਦੀ ਸ਼ੁਰੂਆਤ ਕੀਤੀ। ਇਸ ਰੈਲੀ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਹਰ ਸ਼੍ਰੇਣੀ ਦੇ ਲੋਕਾਂ ਨੇ ਹਿੱਸਾ ਲਿਆ। ਇਹ ਰੈਲੀ ਫਿਰੋਜ਼ਪੁਰ ਦੇ ਸਰਕੁਲਰ ਰੋਡ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਸਮਾਪਤ ਹੋਈ।

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਕਿਹਾ ਕਿ ਵੋਟਰ 19 ਮਈ ਨੂੰ ਅਪਣੇ ਘਰਾਂ ਵਿਚੋਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਦੇ ਕੇ ਅਪਣੀ ਸਰਕਾਰ ਚੁਣਨ। ਦੇਸ਼ ਨੂੰ ਇਕ ਵਧੀਆ ਤੇ ਲੋਕਾਂ ਦੇ ਮਸਲੇ ਹੱਲ ਕਰਨ ਵਾਲੀ ਸਰਕਾਰ ਚਾਹੀਦੀ ਹੈ ਜੋ ਕਿ ਲੋਕਾਂ ਦੇ ਮੁੱਦਿਆਂ ਤੇ ਧਿਆਨ ਦੇਵੇ। ਇਸ ਵਾਸਤੇ ਵੋਟਾਂ ਵਿਚ ਅਪਣਾ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ। ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਇਸ ਲਈ ਅਸੀਂ ਅਪਣੇ ਸਾਰੇ ਮੁੱਦੇ ਸਰਕਾਰ ਅੱਗੇ ਰੱਖ ਸਕਦੇ ਹਾਂ।

ਇਸ ਲਈ ਲੋਕਾਂ ਨੂੰ ਇਸ ਰੈਲੀ ਰਾਹੀਂ ਜਾਗਰੂਕ ਕੀਤਾ ਗਿਆ ਕਿ ਅਪਣੀ ਵੋਟ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਅਪਣੀ ਸਰਕਾਰ ਚੁਣੀ ਜਾਵੇ। ਬਹੁਤ ਸਾਰੇ ਲੋਕ ਹੁੰਦੇ ਹਨ ਜੋ ਵੋਟ ਨਹੀਂ ਪਾਉਂਦੇ। ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਲੋਕਾਂ ਦੇ ਕੋਈ ਵੀ ਕੰਮ ਹੱਲ ਨਹੀਂ ਕਰਨੇ। ਇਸ ਲਈ ਵੋਟ ਦੇ ਕੇ ਕੋਈ ਫ਼ਾਇਦਾ ਨਹੀਂ।