ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕਾ ਕਰਨ ਵਾਲੇ 5 ਮੁਲਜ਼ਮਾਂ ਦੀ ਹੋਈ ਗ੍ਰਿਫ਼ਤਾਰੀ, ਡੀ.ਜੀ.ਪੀ. ਗੌਰਵ ਯਾਦਵ ਨੇ ਕੀਤੇ ਅਹਿਮ ਖ਼ੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਾਕੇ ਬਣਾਉਣ ਦਾ ਕੰਮ ਕਰਦਾ ਹੈ ਮੁਲਜ਼ਮ ਹਰਜੀਤ ਸਿੰਘ

Punjab DGP Press Conference on Amritsar Blasts

 

ਅੰਮ੍ਰਿਤਸਰ:  ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਅਤੇ ਗੁਰੂ ਰਾਮਦਾਸ ਸਰਾਂ ਨੇੜੇ ਹੋਏ ਧਮਾਕਿਆਂ ਦੇ ਮਾਮਲੇ ਵਿਚ ਹੁਣ ਤਕ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰੀਬ ਇਕ ਹਫ਼ਤੇ ਦੌਰਾਨ ਅੰਮ੍ਰਿਤਸਰ ਵਿਚ 3 ਧਮਾਕੇ ਹੋਏ ਹਨ। ਇਸ ਦੌਰਾਨ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿਚ ਘੱਟ ਤੀਬਰਤਾ ਵਾਲੇ ਧਮਾਕੇ ਦੇ ਮਾਮਲਿਆਂ ਨੂੰ ਹੱਲ ਕਰ ਲਿਆ ਗਿਆ ਹੈ। 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਐਸ.ਆਈ.ਟੀ. ਵਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬ੍ਰਿਟੇਨ: ਸਿੱਖ ਨੌਜੁਆਨ ਦੀ ਹਤਿਆ ਦੇ ਮਾਮਲੇ ’ਚ ਦੋ ਲੜਕਿਆਂ ਨੂੰ ਉਮਰ ਕੈਦ

ਇਸ ਮਗਰੋਂ ਡੀ.ਜੀ.ਪੀ. ਪੰਜਾਬ ਨੇ ਪ੍ਰੈਸ ਕਾਨਫ਼ਰੰਸ ਕਰ ਮੁਲਜ਼ਮਾਂ ਦੇ ਨਾਂ ਸਾਂਝੇ ਕੀਤੇ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ ਸਾਬਾ, ਹਰਜੀਤ ਸਿੰਘ, ਧਰਮਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਸਰਾਂ ਦੇ ਬਾਥਰੂਮ ਵਿਚ ਆਈ.ਈ.ਡੀ. ਅਸੈਂਬਲ ਕੀਤਾ ਗਿਆ ਸੀ। ਇਸ ਵਿਚ ਸ਼ਾਮਲ ਮੁਲਜ਼ਮ ਹਰਜੀਤ ਸਿੰਘ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਇਸ ਦਾ ਲਾਇਸੈਂਸ ਵੀ ਹੈ।

ਇਹ ਵੀ ਪੜ੍ਹੋ: ਮੰਗਾਂ ਪੂਰੀਆਂ ਨਾ ਹੋਣ ਮਗਰੋਂ ਬ੍ਰਿਜਿੰਦਰਾ ਕਾਲਜ ’ਚ BSC ਖੇਤੀਬਾੜੀ ਦਾ ਕੋਰਸ ਬੰਦ

ਡੀ.ਜੀ.ਪੀ. ਨੇ ਦਸਿਆ ਕਿ ਧਮਾਕਾਖੇਜ਼ ਸਮਗਰੀ ਅਜ਼ਾਦਬੀਰ ਸਿੰਘ ਨੇ ਧਰਮਿੰਦਰ ਸਿੰਘ ਤੋਂ ਲਈ, ਜਿਸ ਨੂੰ ਇਹ ਸਾਹਿਬਬੀਰ ਰਾਹੀ ਹਰਜੀਤ ਸਿੰਘ ਤੋਂ ਲਿਆਏ ਸੀ। ਇਸ ਮਾਮਲੇ ਵਿਚ ਇਕ ਮਹਿਲਾ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੈਮੀਕਲ ਅਤੇ ਪੋਟਾਸ਼ ਅੰਨਗੜ੍ਹ ਤੋਂ ਲਿਆਂਦਾ ਗਿਆ ਸੀ। ਇਸ ਦੌਰਾਨ ਅਜ਼ਾਦਬੀਰ ਸਿੰਘ ਕੋਲੋ ਕਰੀਬ ਇਕ ਕਿਲੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹ ਸਮੱਗਰੀ ਐਨਰਜੀ ਡਰਿੰਕ ਅਤੇ ਟਿਫ਼ਨ ਵਿਚ 200 ਗ੍ਰਾਮ ਪਟਾਕਿਆਂ ਵਾਲੀ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ: ਮੁਹਾਲੀ : ਫੇਜ਼-9 ਦੇ ਇਕ ਹੋਟਲ ’ਚ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ

ਡੀ.ਜੀ.ਪੀ. ਨੇ ਦਸਿਆ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਤੋਂ ਪੂਰਾ ਸਹਿਯੋਗ ਮਿਲਿਆ। ਇਸ ਦੇ ਲਈ ਉਨ੍ਹਾਂ ਨੇ ਫ਼ੋਨ ਕਰ ਕੇ ਐਸਜੀਪੀਸੀ ਪ੍ਰਧਾਨ ਦਾ ਧਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਐਸਜੀਪੀਸੀ ਨੇ ਇਕ ਸੀਸੀਟੀਵੀ ਫੁਟੇਜ ਵੀ ਸਾਂਝੀ ਕੀਤੀ, ਜਿਸ ਵਿਚ ਦੋ ਸ਼ੱਕੀ ਵਿਅਕਤੀ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੂੰ ਐਸਜੀਪੀਸੀ ਦੇ ਵਰਕਰ ਫੜ੍ਹ ਕੇ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ ਸੀ।