Punjab News: ਫਾਜ਼ਿਲਕਾ 'ਚ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸੋਢੀ ਦਾ ਵਿਰੋਧ; ਮੌਕੇ 'ਤੇ ਪੁਲਿਸ ਬਲ ਤਾਇਨਾਤ
ਕਿਸਾਨਾਂ ਵਿਚ ਰੋਸ ਹੈ ਕਿ ਉਨ੍ਹਾਂ ਦਿੱਲੀ ਜਾਣ ਤੋਂ ਰੋਕਿਆ ਗਿਆ ਸੀ ਤੇ ਹੁਣ ਉਹ ਭਾਜਪਾ ਆਗੂਆਂ ਨੂੰ ਪਿੰਡ ਵਿਚ ਦਾਖਲ ਹੋਣ ਤੋਂ ਰੋਕਣ ਲਈ ਉਨ੍ਹਾਂ ਵਿਰੁਧ ਧਰਨੇ ਦੇ ਰਹੇ ਹਨ।
Punjab News: ਫਿਰੋਜ਼ਪੁਰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਜਪਾ ਦੇ ਉਮੀਦਵਾਰ ਐਲਾਨੇ ਗਏ ਰਾਣਾ ਗੁਰਮੀਤ ਸਿੰਘ ਸੋਢੀ ਸ਼ਨਿਚਰਵਾਰ ਨੂੰ ਰੋਡ ਸ਼ੋਅ ਕਰਨ ਲਈ ਜਲਾਲਾਬਾਦ ਪਹੁੰਚੇ। ਇਸ ਦੌਰਾਨ ਭਾਰੀ ਗਿਣਤੀ 'ਚ ਕਿਸਾਨਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ ਕੀਤਾ, ਹਾਲਾਂਕਿ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਬੈਰੀਕੇਡਿੰਗ ਕੀਤੀ ਗਈ। ਕਿਸਾਨਾਂ ਵਿਚ ਰੋਸ ਹੈ ਕਿ ਉਨ੍ਹਾਂ ਦਿੱਲੀ ਜਾਣ ਤੋਂ ਰੋਕਿਆ ਗਿਆ ਸੀ ਅਤੇ ਇਸ ਲਈ ਉਹ ਭਾਜਪਾ ਆਗੂਆਂ ਨੂੰ ਪਿੰਡ ਵਿਚ ਦਾਖਲ ਹੋਣ ਤੋਂ ਰੋਕਣ ਲਈ ਉਨ੍ਹਾਂ ਵਿਰੁਧ ਧਰਨੇ ਦੇ ਰਹੇ ਹਨ।
ਕਿਸਾਨ ਆਗੂ ਅਸ਼ੋਕ ਕੰਬੋਜ ਅਤੇ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਥੇ ਭਾਜਪਾ ਆਗੂਆਂ ਨੂੰ ਸਵਾਲ ਪੁੱਛਣ ਲਈ ਪਹੁੰਚੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਪੁੱਛਿਆ ਜਾਵੇਗਾ ਕਿ ਆਖਿਰਕਾਰ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ।
(For more Punjabi news apart from Protest against BJP candidate Rana Gurmeet Sodhi in Fazilka, stay tuned to Rozana Spokesman)