ਖੇਤਾਂ ’ਚ ਲਾਈ ਅੱਗ ਦੀ ਚਪੇਟ ’ਚ ਆਏ ਮਾਂ-ਪੁੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਨਸ਼ਨ ਦੇ ਪੈਸੇ ਤੇ ਸਕੂਟਰੀ ਸੜ ਕੇ ਹੋਏ ਸੁਆਹ

Mother and son caught in the crossfire of a fire in the fields

ਮਾਮਲਾ ਧੂਰੀ ਨੇੜਲੇ ਪਿੰਡ ਦਾ ਦਸਿਆ ਜਾ ਰਿਹਾ ਹੈ ਜਿੱਥੇ ਕਿ ਮਹਿਲਾ ਆਪਣੇ ਪੁੱਤਰ ਦੇ ਨਾਲ ਆਪਣੇ ਰਿਸ਼ਤੇਦਾਰੀ ’ਚ ਜਾ ਰਹੀ ਸੀ। ਜਿੱਥੇ ਖੇਤ ’ਚ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ। ਹਨੇਰੀ ਦੇ ਨਾਲ ਅੱਗ ਵਿਕਰਾਲ ਰੂਪ ਧਾਰਨ ਕਰ ਗਈ ਅਤੇ ਰੋਡ ’ਤੇ ਜਾ ਰਹੇ ਮਾਂ-ਪੁੱਤ ਦੀ ਸਕੂਟੀ, ਅੱਗ ਦੀ ਲਪੇਟ ’ਚ ਆ ਗਈ ਜਿੱਥੇ ਦੋਨਾਂ ਨੇ ਭੱਜ ਕੇ ਜਾਨ ਬਚਾਈ ਤੇ ਔਰਤ ਦੇ ਸਰੀਰ ਦੇ ਉੱਪਰ ਕਈ ਜਗ੍ਹਾ ’ਤੇ ਅੱਗ ਦੇ ਨਾਲ ਮਾਸ ਝੁਲਸਣ ਦੇ ਨਿਸ਼ਾਨ ਹਨ। ਗੁਰਪ੍ਰੀਤ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਆਪਣੇ ਪੇਕੇ ਪਰਿਵਾਰ ਆਪਣੇ ਬੇਟੇ ਦੇ ਨਾਲ ਜਾ ਰਹੀ ਸੀ।

ਜਿੱਥੇ ਰਾਸਤੇ ਦੇ ਵਿਚ ਕਿਸਾਨ ਦੁਆਰਾ ਖੇਤ ’ਚ ਅੱਗ ਲਗਾਈ ਹੋਈ ਸੀ ਤੇ ਤੇਜ਼ ਹਨੇਰੀ ਦੇ ਚਲਦਿਆਂ ਅੱਗ ਵਿਕਰਾਲ ਰੂਪ ਧਾਰਨ ਗਈ ਤੇ ਉਨ੍ਹਾਂ ਦੀ ਸਕੂਟੀ ਅੱਗ ਦੀ ਚਪੇਟ ਦੇ ਵਿਚ ਆ ਗਈ। ਜਿੱਥੇ ਦੋਨੇ ਮਾਂ-ਪੁੱਤਾਂ ਨੇ ਮੁਸ਼ਕਲ ਦੇ ਨਾਲ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਜਿਸ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਵੀ ਲਗੀਆਂ ਤੇ ਦੂਸਰੇ ਪਾਸੇ ਉਨ੍ਹਾਂ ਨੇ ਦਸਿਆ ਕਿ ਉਸ ਨੇ ਪੈਨਸ਼ਨ ਦੇ 7000 ਕਢਵਾਏ ਸਨ ਜੋ ਕਿ ਉਸ ਦੀ ਸਕੂਟਰੀ ਸਮੇਤ ਅੱਗ ਦੀ ਚਪੇਟ ਦੇ ਨਾਲ ਆਉਣ ਦੇ ਵਿਚ ਦੋਨੇ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ। ਪੀੜਿਤ ਮਹਿਲਾ ਨੇ ਇਸ ਮਾਮਲੇ ਵਿਚ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। 


ਦੂਸਰੇ ਪਾਸੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਿਵਿਲ ਹਸਪਤਾਲ ਧੂਰੀ ਦੇ ਡਾਕਟਰ ਨੇ ਦਸਿਆ ਕਿ ਸਾਡੇ ਕੋਲ ਗੁਰਪ੍ਰੀਤ ਕੌਰ ਅਤੇ ਲਖਵਿੰਦਰ ਸਿੰਘ ਆਏ ਹਨ ਜਿ੍ਹਨਾਂ ਦੇ ਉੱਪਰ ਅੱਗ ਦੇ ਨਾਲ ਸਾੜਨ ਦੇ ਨਿਸ਼ਾਨ ਹਨ ਤੇ ਉਨ੍ਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ।