ਵੱਡੀ ਖ਼ਬਰ...ਬਰਗਾੜੀ ਕਾਂਡ 'ਚ ਗ੍ਰਿਫ਼ਤਾਰ ਕੀਤੇ ਰਾਮ ਰਹੀਮ ਦੇ 18 ਚੇਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ)  ਤਿੰਨ ਸਾਲ ਪੁਰਾਣੇ ਬਰਗਾੜੀ ਬੇਅਦਬੀ ਮਾਮਲੇ ਨੂੰ ਸੁਲਝਾਉਣ ਦੇ ਨਜ਼ਦੀਕ ਪਹੁੰਚ ਗਈ ਹੈ

Dera sacha sauda sirsa

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ)  ਤਿੰਨ ਸਾਲ ਪੁਰਾਣੇ ਬਰਗਾੜੀ ਬੇਅਦਬੀ ਮਾਮਲੇ ਨੂੰ ਸੁਲਝਾਉਣ ਦੇ ਨਜ਼ਦੀਕ ਪਹੁੰਚ ਗਈ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਇਸ ਘਟਨਾ ਦੇ ਪਿਛੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਮਰਥਕਾਂ ਦਾ ਹੱਥ ਹੋਣ ਦੇ ਮਹੱਤਵਪੂਰਨ ਸੁਰਾਗ ਪੁਲਿਸ ਦੇ ਹੱਥ ਲੱਗੇ ਹਨ । ਐਸਆਈਟੀ ਨੇ ਇਸ ਆਧਾਰ ਉੱਤੇ ਹੁਣ ਤੱਕ ਫਰੀਦਕੋਟ ਅਤੇ ਕੋਟਕਪੂਰਾ ਦੇ 18 ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਨੂੰ ਪੁੱਛਗਿਛ ਕੀਤੀ ਜਾ ਰਹੀ ਹੈ । 

ਪੁਲਿਸ ਸੂਤਰਾਂ ਦੇ ਅਨੁਸਾਰ ਐਸਆਈਟੀ ਦੀ ਜਾਂਚ ਲਗਭਗ ਪੂਰੀ ਹੋ ਚੁਕੀ ਹੈ ਅਤੇ ਇਕ-ਦੋ ਦਿਨ ਵਿਚ ਇਸ ਪੂਰੇ ਮਾਮਲੇ 'ਚ ਸਾਹਮਣੇ ਆਏ ਪਹਿਲੂਆਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ । ਫੜੇ ਗਏ ਸਾਰੇ ਲੋਕਾਂ ਤੋਂ ਜਗਰਾਓਂ (ਲੁਧਿਆਣਾ)  ਦੇ ਸੀਆਈਏ ਸਟਾਫ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ । ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਡੀਆਈਜੀ ਲੁਧਿਆਣਾ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਤਿੰਨ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਕੋਟਕਪੂਰਾ ਨਿਵਾਸੀ ਮਹਿੰਦਰਪਾਲ ਬਿੱਟੂ ਨੂੰ ਕਾਬੂ ਕੀਤਾ ਸੀ । 

ਪੁਲਿਸ ਸੂਤਰਾਂ  ਦੇ ਅਨੁਸਾਰ  ਬਠਿੰਡੇ ਦੇ ਮੌੜ ਮੰਡੀ ਬੰਬ ਬਲਾਸਟ ਦੀ ਜਾਂਚ  ਦੇ ਦੌਰਾਨ ਪੁਲਿਸ ਨੂੰ ਬਰਗਾੜੀ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦਾ ਸੁਰਾਗ ਮਿਲਿਆ ਸੀ । ਪੁਲਿਸ ਨੇ ਕੁੱਝ ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਸੀ ਤਾਂ ਮਹਿੰਦਰਪਾਲ ਬਿੱਟੂ ਦਾ ਨਾਮ ਸਾਹਮਣੇ ਆਇਆ ਸੀ । ਬਿੱਟੂ ਤੋਂ ਪੁੱਛਗਿਛ  ਦੇ ਬਾਅਦ ਦੋ ਦਿਨ ਵਿਚ ਐਸਆਈਟੀ ਕੋਟਕਪੂਰਾ ਅਤੇ ਫਰੀਦਕੋਟ ਤੋਂ 17 ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ । 


ਪੁਲਿਸ ਵਲੋਂ ਕੋਟਕਪੂਰਾ ਤੋਂ ਬਲਾਕ ਕਮੇਟੀ  ਦੇ ਮੈਂਬਰ ਸੰਨੀ ਕੰਡਾ, ਸੁਖਪ੍ਰੀਤ ਸਿੰਘ ਅਤੇ ਮਾਨਸਾ ਨਿਵਾਸੀ ਜੱਗੀ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਫੜ ਲਿਆ ਗਿਆ ਸੀ ।  ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਐਸਆਈਟੀ ਨੇ ਕੋਟਕਪੂਰਾ ਤੋਂ ਨਿਸ਼ਾਨ ਸਿੰਘ, ਸੰਦੀਪ ਕੁਮਾਰ ਬਿੱਟੂ, ਬਲਜੀਤ ਸਿੰਘ,ਰਣਦੀਪ ਸਿੰਘ  ਨੀਲਾ,ਪਵਨਦੀਪ ਸਿੰਘ, ਰਣਜੀਤ ਸਿੰਘ, ਅਜਾਇਬ ਸਿੰਘ ਅਤੇ ਮਿੰਨੀ ਸ਼ਰਮਾ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ । ਦਸਣਯੋਗ ਹੈ ਕਿ ਫਰੀਦਕੋਟ ਤੋਂ ਹਿਰਾਸਤ ਵਿਚ 2 ਸਕੇ ਭਰਾ ਵੀ ਹਿਰਾਸਤ ਵਿਚ ਲਏ ਗਏ ਹਨ ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ ਤੋਂ ਬਾਅਦ ਪੈਟਰੋਲ ਪੰਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਤਕ ਕੀਤੀ ਸੀ |

ਰਣਜੀਤ ਸਿੰਘ ਡੇਰਾ ਸਿਰਸਾ ਦੇ ਗੁਰੁਸਰ ਮੋਡਿਆ (ਰਾਜਸਥਾਨ)  ਸਥਿਤ ਨਾਮ ਚਰਚਾ ਵਿੱਚ ਬਤੌਰ ਕਰਮਚਾਰੀ ਕੰਮ ਕਰਦਾ ਰਿਹਾ ਹੈ ।  ਇਸਦੇ ਇਲਾਵਾ ਕੋਟਕਪੂਰਾ ਪੁਲਿਸ ਨੇ ਪਿੰਡ ਮੌੜ ਵਿੱਚ ਵੀ ਡੇਰਾ ਪ੍ਰੇਮੀ ਪਰਵਾਰ ਦੇ ਪੰਜ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਜਦਕਿ ਪਰਵਾਰ ਦਾ ਇਕ ਮੈਂਬਰ ਫਰਾਰ ਹੋ ਗਿਆ ।  ਪਿੰਡ ਭਾਣਾ ਵਿਚ ਵੀ ਨਿਰਮਲ ਸਿੰਘ  ਨਾਮਕ ਡੇਰਿਆ ਪ੍ਰੇਮੀ ਨੂੰ ਹਿਰਾਸਤ ਵਿੱਚ ਲੈਣ ਅਤੇ ਕੋਟਕਪੂਰਾ ਵਿਚ ਚੋਪੜਾ ਵਾਲਾ ਬਾਗ 'ਚ ਰਹਿੰਦੇ ਇੱਕ ਡੇਰਾ ਪ੍ਰੇਮੀ  ਦੇ ਘਰ ਉੱਤੇ ਵੀ ਛਾਪਾਮਾਰੀ ਦੀ ਸੂਚਨਾ ਹੈ ।