ਫਤਿਹਵੀਰ ਦੇ ਅੰਤਿਮ ਸੰਸਕਾਰ ਲਈ ਲਾਸ਼ PGI ਤੋਂ ਸੰਗਰੂਰ ਲਈ ਰਵਾਨਾ

ਏਜੰਸੀ

ਖ਼ਬਰਾਂ, ਪੰਜਾਬ

ਪੀਜੀਆਈ ‘ਚ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਫਤਿਹਵੀਰ ਸਿੰਘ ਦਾ ਕੀਤਾ ਜਾ ਰਿਹਾ ਪੋਸਟਮਾਰਟਮ...

Fatehveer Singh

ਚੰਡੀਗੜ੍ਹ: ਪੀਜੀਆਈ ‘ਚ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਫਤਿਹਵੀਰ ਸਿੰਘ ਦਾ ਕੀਤਾ ਜਾ ਰਿਹਾ ਪੋਸਟਮਾਰਟਮ ਮੁਕੰਮਲ ਹੋ ਗਿਆ ਹੈ। ਸੂਤਰਾਂ ਮੁਤਾਬਿਕ ਫਤਿਹਵੀਰ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੀਜੀਆਈ ਦੇ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਲਈ ਰਵਾਨਾ ਕਰ ਦਿੱਤਾ ਗਈ ਹੈ ਜਦਕਿ ਮੀਡੀਆ ਕਰਮਚਾਰੀ ਅਤੇ ਹੋਰ ਲੋਕ ਪੀਜੀਆਈ ਦੇ ਮੁੱਖ ਗੇਟ ‘ਤੇ ਮੌਜਦੂ ਸਨ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਗੁੱਪ-ਚੁੱਪ ਤਰੀਕੇ ਨਾਲ ਪਿਛਲੇ ਗੇਟ ਰਾਂਹੀ ਹੀ ਫਤਿਹ ਦੀ ਲਾਸ਼ ਨੂੰ ਸੰਗਰੂਰ ਲਈ ਰਵਾਨਾ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਦੀ ਇਕ ਹੋਰ ਨਾਲਾਇਕੀ ਦੇਖਣ ਨੂੰ ਮਿਲੀ ਹੈ। ਪ੍ਰਸ਼ਾਸਨ ਵੱਲੋਂ ਫਤਿਹ ਦੀ ਲਾਸ਼ ਪਿੰਡ ਲਿਜਾਣ ਲਈ ਪਹਿਲਾਂ ਵੱਡਾ ਤਾਬੂਤ ਮੰਗਵਾਇਆ ਗਿਆ ਸੀ, ਜਿਸ ਨੂੰ ਵਾਪਸ ਭੇਜ ਦਿੱਤਾ ਗਿਆ।

ਦੂਜੇ ਪਾਸੇ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਵਾਲੇ ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਸੀ ਅਤੇ ਉਸ ਦਾ ਸਰੀਰ ਗਲ ਚੁੱਕਾ ਸੀ। ਹੁਣ ਇਸ ਗੱਲ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ ਕਿ ਫਤਿਹ ਦੀ ਮੋਤ ਕਦੋਂ ਅਤੇ ਕਿਸ ਵਜ੍ਹਾ ਕਾਰਨ ਹੋਈ ਹੈ।