ਲੜਕੀ ਨੇ ਜਲੰਧਰ ਦੇ ASI 'ਤੇ ਲਗਾਏ ਗੰਭੀਰ ਆਰੋਪ, ਕਿਹਾ- 'ਸਰੀਰਕ ਸੰਬੰਧ ਬਣਾਉਣ ਲਈ ਪਾ ਰਿਹਾ ਸੀ ਦਬਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਪੁਲਿਸ ਨੇ ਮੇਰੇ ਮੰਗੇਤਰ ਅਤੇ ਮਾਂ ਨੂੰ 505 ਗ੍ਰਾਮ ਅਫ਼ੀਮ ਅਤੇ 95 ਹਜ਼ਾਰ ਦੀ ਨਕਦੀ ਨਾਲ ਕੀਤਾ ਗ੍ਰਿਫ਼ਤਾਰ

The girl leveled serious allegations against Jalandhar's ASI

ਜਲੰਧਰ: ਆਮ ਤੌਰ ਤੇ ਸੂਬੇ ਅਤੇ ਦੇਸ਼ ਦੀ ਪੁਲਿਸ ਨੂੰ ਸੁਰੱਖਿਆ ਦੇ ਨਾਂ ਤੇ ਜਾਣਿਆ ਜਾਂਦਾ ਹੈ ਅਤੇ ਲੋਕ ਪੁਲਿਸ (Police) ਦੇ ਆਸਰੇ ਹੀ ਆਜ਼ਾਦ ਫਿਜ਼ਾ ਵਿਚ ਸਾਹ ਲੈਂਦੇ ਹਨ, ਪ੍ਰੰਤੂ ਜਦੋਂ ਸੁਰੱਖਿਆ ਕਰਨ ਵਾਲੀ ਪੁਲਿਸ  (Police)  ਸੁਰੱਖਿਆ ਦੇਣ ਦੀ ਬਜਾਏ, ਆਪ ਦੁਰਵਿਹਾਰ ਕਰਨ ਲੱਗ ਜਾਵੇ ਤਾਂ ਫਿਰ ਲੋਕਾਂ ਦੀ ਇਨਸਾਫ਼  ਲੈਣ ਦੀ ਆਸ ਮੱਧਮ ਹੀ ਨਹੀਂ ਪੈਂਦੀ, ਸਗੋਂ ਬਿਲਕੁਲ ਖ਼ਤਮ ਹੋ ਜਾਂਦੀ ਹੈ।

 

 

 ਇਹ ਵੀ ਪੜ੍ਹੋ: ਸਹੁਰਿਆਂ ਦੀ ਸਤਾਈ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ

 

ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ ( Jalandhar) ਤੋਂ ਸਾਹਮਣੇ ਆਇਆ ਹੈ ਜਿਥੇ ਇਕ ਲੜਕੀ ਨੇ ਥਾਣਾ ਭਾਰਗੋ ਕੈਂਪ ਵਿਚ ਤਾਇਨਾਤ ਏ. ਐੱਸ. ਆਈ.(ASI)  ਵਿਜੇ ਕੁਮਾਰ ’ਤੇ ਦੋਸ਼ ਲਗਾਇਆ ਹੈ ਕਿ  ਉਹ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਹਿ ਰਿਹਾ ਹੈ। ਇਸ ਮਾਮਲੇ ਵਿਚ ਪੀੜਤ  ਪੁਲਿਸ  ਨੂੰ ਸ਼ਿਕਾਇਤ ਕੀਤੀ। ਪੀੜਤਾ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਮੰਗੇਤਰ ਅਤੇ ਉਸ ਦੀ ਮਾਂ ਨੂੰ 505 ਗ੍ਰਾਮ ਅਫ਼ੀਮ ਅਤੇ 95 ਹਜ਼ਾਰ ਦੀ ਨਕਦੀ ਨਾਲ ਗ੍ਰਿਫ਼ਤਾਰ ਕਰ ਲਿਆ।

ਪੁਲਿਸ (Police) ਪੁਲਿਸ ਨੇ ਉਹਨਾਂ ਤੇ ਝੂਠਾ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਏ. ਐੱਸ. ਆਈ. ਵਿਜੇ ਕੁਮਾਰ ਉਸ ਨੂੰ ਬੁਰੀ ਨਜ਼ਰ ਨਾਲ ਵੇਖਣ  ਲੱਗ ਪਿਆ ਤੇ ਧਮਕੀਆਂ ਦੇਣ ਲੱਗ ਪਿਆ ਕਿ ਜੇ ਉਸ ਨੇ ਉਸ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਉਸ ਨੂੰ ਝੂਠੇ ਕੇਸ ਵਿਚ ਫਸਾ ਦੇਵੇਗਾ। 

 

 ਇਹ ਵੀ ਪੜ੍ਹੋ: ਦੇਸ਼ ਵਿਚ ਕੋਰੋਨਾ ਦੇ 91 ਹਜ਼ਾਰ ਨਵੇਂ ਮਾਮਲੇ, 3,403 ਲੋਕਾਂ ਦੀ ਮੌਤ

 

ਦੂਜੇ ਪਾਸੇ ਏ. ਐੱਸ. ਆਈ. ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਕਤ ਲੜਕੀ ਝੂਠ ਬੋਲ ਰਹੀ ਹੈ। ਉਸ ਦੇ ਮੰਗੇਤਰ ਅਤੇ ਉਸ ਦੀ ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਲੜਕੀ ਨੇ ਆਪਣੀ ਭਾਬੀ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਵਿਚ ਉਸ ਖ਼ਿਲਾਫ਼ 7/50 ਦਾ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਸਬੰਧੀ ਉਕਤ ਲੜਕੀ ਉਨ੍ਹਾਂ ਨਾਲ ਰੰਜਿਸ਼ ਰੱਖਦਿਆਂ ਝੂਠੀ ਕਹਾਣੀ ਬਿਆਨ ਕਰ ਰਹੀ ਹੈ। ਉਹ ਹਰ ਤਰ੍ਹਾਂ ਦੀ ਪੁਲਿਸ (Police)  ਜਾਂਚ ਲਈ ਤਿਆਰ ਹਨ।