50 ਲੱਖ ਦੀ ਹੈਰੋਇਨ ਸਮੇਤ ਮਾਂ ਗ੍ਰਿਫ਼ਤਾਰ, ਪੁੱਤ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਿੱਟੇ ਦੇ ਰੂਪ 'ਚ ਨੌਜਵਾਨਾਂ ਨੂੰ ਮੌਤ ਵੰਡਣ ਵਾਲੀ ਔਰਤ ਨੂੰ ਅੰਮ੍ਰਿਤਸਰ ਪੁਲਿਸ ਨੇ 100 ਗ੍ਰਾਮ ਹੈਰੋਇਨ ਅਤੇ 1200 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਲਿਆ.........

Arrested Woman

ਅੰਮ੍ਰਿਤਸਰ :  ਚਿੱਟੇ ਦੇ ਰੂਪ 'ਚ ਨੌਜਵਾਨਾਂ ਨੂੰ ਮੌਤ ਵੰਡਣ ਵਾਲੀ ਔਰਤ ਨੂੰ ਅੰਮ੍ਰਿਤਸਰ ਪੁਲਿਸ ਨੇ 100 ਗ੍ਰਾਮ ਹੈਰੋਇਨ ਅਤੇ 1200 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋਸ਼ੀ ਮਹਿਲਾ ਦਾ ਬੇਟਾ ਲਵਜੀਤ ਸਿੰਘ ਸੋਨੂੰ ਫਰਾਰ ਦਸਿਆ ਜਾ ਰਿਹਾ ਹੈ। ਇਹ ਔਰਤ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਨੂੰ ਮਿਲਾ ਕੇ ਜਾਅਲੀ ਡਰੱਗ ਬਣਾ ਕੇ ਵੇਚਦੀ ਸੀ। 

ਪੁਲਿਸ ਮੁਤਾਬਕ ਦੋਵੇਂ ਮਾਂ-ਪੁੱਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰੋਬਾਰ 'ਚ ਲੱਗੇ ਹੋਏ ਸਨ।  ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ 'ਚ 50 ਲੱਖ ਰੁਪਏ ਦੱਸੀ ਗਈ ਹੈ। ਪੁਲਿਸ ਨੇ ਉਕਤ ਔਰਤ ਨੂੰ ਗਸ਼ਤ ਤੇ ਤਲਾਸ਼ੀ ਮੁੰਹਿਮ ਦੌਰਾਨ ਸਬਜ਼ੀ ਮੰਡੀ ਨਰੈਣਗੜ ਛੇਹਰਟਾ ਤੋਂ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਇਸ ਦਾ ਪੂਰਾ ਪਰਵਾਰ ਹੈਰੋਇਨ ਦਾ ਧੰਦਾ ਕਰਦਾ ਹੈ। ਉਕਤ ਔਰਤ ਦਾ ਪਤੀ ਅਤੇ ਇਕ ਬੇਟਾ ਪਹਿਲਾਂ ਹੀ ਹੈਰੋਇਨ ਦੇ ਕੇਸ 'ਚ ਜੇਲ 'ਚ ਹਨ।