Street Vendor ਦਾ ਹੋਕਾ! ਚੰਡੀਗੜ੍ਹ ’ਚ ਕੋਵਿਡ ਵੈਕਸੀਨ ਲਗਵਾਓ, ਛੋਲੇ-ਭਟੂਰੇ ਫ੍ਰੀ ਖਾਓ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਵੀ ਕੀਤੀ ਤਾਰੀਫ਼

File Photo

ਚੰਡੀਗੜ੍ਹ : ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ-29 ਦੇ ਇਕ ਸਟਰੀਟ ਵੇਂਡਰ ਦੇ ਜਜ਼ਬੇ ਦੀ ਤਾਰੀਫ਼ ਕੀਤੀ ਹੈ। ਕੋਰੋਨਾ ਟੀਕਾਕਰਨ ਨੂੰ ਹੋਰ ਵਧਾਉਣ ਲਈ ਸੈਕਟਰ-29 ਦੇ ਇਕ ਸਟਰੀਨ ਵੇਂਡਰ ਨੇ ਜਦੋਂ ਵੈਕਸੀਨ ਲਗਵਾਉਣ ਵਾਲਿਆਂ ਨੂੰ ਫ੍ਰੀ ’ਚ ਇਕ ਪਲੇਟ ਛੋਲੇ-ਭਟੂਰੇ ਦੇਣ ਦਾ ਐਲਾਨ ਕਰ ਦਿੱਤਾ ਤਾਂ ਪ੍ਰਸ਼ਾਸਕ ਬਦਨੌਰ ਨੇ ਵੀ ਇਸ ਸਟਰੀਨ ਵੇਂਡਰ ਦੀ ਪੋਸਟ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕਰ ਦਿੱਤੀ ਤਾਂ ਕਿ ਲੋਕ ਘਟੋ-ਘੱਟ ਇਕ ਸਟਰੀਨ ਵੇਂਡਰ ਦੇ ਜਜ਼ਬੇ ਨੂੰ ਦੇਖ ਕੇ ਹੀ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ।

ਹੋਰ ਪੜ੍ਹੋ -  23 ਸਾਲ ਦੀ ਪੰਜਾਬਣ ਨੇ ਕਰਾ ਦਿੱਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

ਇਸ ਵਿਅਕਤੀ ਨੇ ਸੈਕਟਰ-29 ਬੀ ਦੀ ਰੇਹੜੀ ਮਾਰਕਿਟ ’ਚ ਸਟਰੀਟ ਵੇਂਡਰ ਲੋਕੇਸ਼ਨ ’ਤੇ ਸਾਈਕਲ ’ਤੇ ਛੋਲੇ-ਭਟੂਰੇ ਲਗਾਏ ਹਨ। ਰੋਜ਼ਾਨਾ ਕਰੀਬ 50 ਤੋਂ ਵੱਧ ਲੋਕ ਜੋ ਵੈਕਸੀਨ ਲਗਾ ਕੇ ਆਉਂਦੇ ਹਨ, ਫ੍ਰੀ ’ਚ ਇਕ ਪਲੇਟ ਛੋਲੇ ਭਟੂਰੇ ਖਾਂਦੇ ਹਨ। ਪ੍ਰਸ਼ਾਸਕ ਬਦਨੌਰ ਨੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਸਟਰੀਨ ਵੇਂਡਰ ਦੇ ਦੇਸ਼ ਪ੍ਰਤੀ ਇਸ ਜਜ਼ਬੇ ਨੂੰ ਦੇਖ ਕੇ ਸ਼ਹਿਰ ਦੀ ਜਨਤਾ ਨੂੰ ਸਬਕ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ -  ਹਿੰਦੂ ਮੁੰਡੇ ਦਾ ਹਿੰਦੂ ਕੁੜੀ ਨੂੰ ਝੂਠ ਬੋਲਣਾ ਵੀ ਹੈ ਜਿਹਾਦ - ਹੇਮੰਤ ਬਿਸਵਾ ਸ਼ਰਮਾ

ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਕੋਰੋਨਾ ਮਹਾਮਾਰੀ ਨੂੰ ਹਰਾਉਣਾ ਹੈ, ਤਾਂ ਹਰ ਵਰਗ ਦੇ ਲੋਕਾਂ ਨੂੰ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਕ ਨੇ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਨਿਯਮਿਤ ਤੌਰ ’ਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ, ਘਰੋਂ ਬਾਹਰ ਨਿਕਲਣ ’ਤੇ ਮੂੰਹ ’ਤੇ ਲਾਜ਼ਮੀ ਤੌਰ ’ਤੇ ਮਾਸਕ ਪਾਉਣ ਅਤੇ ਸਰੀਰਕ ਦੂਰੀ ਦਾ ਪਾਲਣ ਕਰਨ ਦੀ ਵੀ ਬੇਨਤੀ ਕੀਤੀ ਹੈ।