ਨੌਰਵੇ ’ਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ ਰਿਦਮ ਕੌਰ
ਇੰਟਰਨੈਸ਼ਨਲ ਮੈਗਜ਼ੀਨ ਡੋਨਲਡ ਡੱਕ ਦੀ ਮਹਿਮਾਨ ਸੰਪਾਦਕ ਬਣ ਕੇ ਵਧਾਇਆ ਮਾਣ
ਫ਼ਤਿਹਗੜ੍ਹ ਸਾਹਿਬ: ਪੰਜਾਬ ਦੀ ਧਰਤੀ ਤੋਂ ਉੱਠ ਕੇ ਪੰਜਾਬੀਆਂ ਨੇ ਦੁਨੀਆਂ ਵਿਚ ਹਰ ਪਾਸੇ ਕਾਮਯਾਬੀ ਦੇ ਝੰਡੇ ਗੱਡ ਕੇ ਨਾਮ ਕਮਾਇਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ 11 ਸਾਲਾ ਲੜਕੀ ਰਿਦਮ ਕੌਰ ਨੇ ਨਾਰਵੇ ਵਿਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਰਿਦਮ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ‘ਤੇ ਮਨਦੀਪ ਕੌਰ ਨੇ ਇੰਟਰਨੈਸ਼ਨਲ ਮੈਗਜ਼ੀਨ ਡੋਨਲਡ ਡੱਕ ਦੀ ਮਹਿਮਾਨ ਸੰਪਾਦਕ ਬਣਨ ਦਾ ਮਾਣ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
ਜ਼ਿਕਰਯੋਗ ਹੈ ਕਿ ਰਿਦਮ ਕੌਰ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ‘ਤੇ ਊਧਮ ਸਿੰਘ ਦੀ ਦੋਹਤੀ ਹੈ। ਇਸ ਬਾਬਤ ਨੌਰਵੇ ਤੋਂ ਪਰਮਜੀਤ ਕੌਰ ਸਰਹਿੰਦ ‘ਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਦਸਿਆ ਕਿ ਰਿਦਮ ਕੌਰ ਨੇ ਨੌਰਵੇ ਵਿਚ ਪਹਿਲੀ ਪੰਜਾਬੀ (ਭਾਰਤੀ) ‘ਤੇ ਇਸ ਖੇਤਰ ਵਿਚ ਹੁਣ ਤੱਕ ਸੱਭ ਤੋਂ ਛੋਟੀ ਉਮਰ ਦੀ ਬੱਚੀ ਵਜੋਂ ਇਹ ਪ੍ਰਾਪਤੀ ਕੀਤੀ ਹੈ।
ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ
ਇਹ ਮੈਗਜ਼ੀਨ ਸੰਨ 1948 ਤੋਂ ਹਰ ਹਫ਼ਤੇ ਵੱਡੇ ਪੱਧਰ ’ਤੇ ਛਪਦਾ ਹੈ ਜੋ ਬੱਚਿਆਂ ਸਮੇਤ ਹਰ ਉਮਰ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੈ। ਉਨ੍ਹਾਂ ਦਸਿਆ ਕਿ ਰਿਦਮ ਨੇ ਪਹਿਲਾਂ ਪਹਿਲ ਇੱਕ ਕਹਾਣੀ ਲਿਖੀ, ਫਰੰਟ ਪੇਜ ਬਣਾਇਆ, ਡੌਨਲਡ ਆਰਕਾਈਵ ਨੂੰ ਜਾਣਿਆ, ਕਹਾਣੀਆਂ, ਚੁਟਕਲੇ, ਬੁਝਾਰਤਾਂ ਅਤੇ ਇੱਕ ਕਵਿਜ਼ ਬਣਾਇਆ। ਬੱਚੀ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਅਦਾਰਾ ਡੋਨਲਡ ਡੱਕ ਨੇ ਉਸ ਨੂੰ ਇਹ ਅਹੁਦਾ ਦਿੱਤਾ।