ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ): ਡੇਰਾਬੱਸੀ ਦੀ ਕਾਲਜ ਕਲੋਨੀ ’ਚ ਦੋ ਬੱਚਿਆ ਦੇ ਪਿਉ ਨੇ ਫ਼ਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲੲ । ਜਿਸ ਦੀ ਪਹਿਚਾਣ ਰਜਨੀਸ਼ ਕੁਮਾਰ 35 ਪੁੱਤਰ ਵਿਜੈ ਕੁਮਾਰ ਵਾਸੀ ਕਾਲਜ ਕਲੋਨੀ ਡੇਰਾਬੱਸੀ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਸੀ.ਆਰ.ਪੀ.ਸੀ 174 ਤਹਿਤ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬੇਲਗਾਮ ਬਾਰਸ਼, ਕੁਦਰਤ ਦੀ ਕਰੋਪੀ ਨਹੀਂ, ਮਨੁੱਖ ਦੀ ਕੁਦਰਤ ਨਾਲ ਧੱਕੇਸ਼ਾਹੀ ਦਾ ਨਤੀਜਾ ਹੈ
ਮਾਮਲੇ ਬਾਬਤ ਤਫ਼ਤੀਸੀ ਅਫ਼ਸਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮਿ੍ਰਤਕ ਰਜ਼ਨੀਸ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਹ ਐਤਵਾਰ ਨੂੰ ਡੇਰਾਬੱਸੀ ਸਥਿਤ ਆਪਣੇ ਪਤਨੀ ਨਾਲ ਸਹੁਰੇ ਘਰ ਗਿਆ ਸੀ। ਰਾਤ ਕਰੀਬ 11 ਵਜੇ ਬਹਾਨਾ ਬਣਾ ਕੇ ਘਰ ਆ ਗਿਆ। ਘਰ ਵਿਚ ਉਸਦੀ ਮਾਂ ਵੀ ਰਿਸ਼ਤੇਦਾਰ ਵਿਚ ਗਈ ਹੋਈ ਸੀ। ਰਜ਼ਨੀਸ ਘਰ ਵਿਚ ਇਕੱਲਾ ਸੀ, ਜਿਸਨੇ ਘਰ ਦੇ ਵਿਹੜੇ ਵਿਚ ਸਥਿਤ ਪੌੜੀ ਨੂੰ ਚੁੰਨੀ ਦਾ ਫ਼ਾਹਾ ਬਣਾ ਕੇ ਫ਼ਾਂਸੀ ਲੈ ਲਈ। ਸਵੇਰ ਵੇਲੇ ਪੜੌਸੀਆਂ ਨੇ ਉਸਨੂੰ ਪੌੜੀਆਂ ਨਾਲ ਲਟਕਦਾ ਵੇਖਿਆ ਜਿਨ੍ਹਾਂ ਤੁਰੰਤ ਪੁਲਿਸ ਅਤੇ ਉਸਦੀ ਪਤਨੀ ਨੂੰ ਸੂਚਿਤ ਕੀਤਾ।
ਪੁਲਿਸ ਨੇ ਲਾਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਪਤਨੀ ਸੀਮਾ ਰਾਣੀ ਦੇ ਬਿਆਨਾ ’ਤੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਿਸ਼ਾ ਦੇ ਹਵਾਲੇ ਕਰ ਦਿੱਤਾ। ਮਿ੍ਰਤਕ ਆਪਣੇ ਪਿਛੇ ਵਿਧਵਾ ਤੋਂ ਇਲਾਵਾ ਇੱਕ ਲੜਕੀ ਅਤੇ ਲੜਕਾ ਛੱਡ ਗਿਆ ਹੈ।