Social Media 'ਤੇ ਵਿਰੋਧ ਕਰਨ ਵਾਲਿਆਂ 'ਤੇ Anmol kwatra ਨੇ ਕੱਢਿਆ ਆਪਣਾ ਗੁਬਾਰ

ਏਜੰਸੀ

ਖ਼ਬਰਾਂ, ਪੰਜਾਬ

ਦਾਨੀ ਵੱਲੋਂ ਪੈਸਾ ਨਾ ਆਉਣ ਕਰ ਕੇ ਮਰੀਜ਼ਾਂ ਦੀ ਹੋ ਰਹੀ ਬੇਕਦਰੀ!

NGO Social Media NRI Anmol Kwatra Goldy PP PP Puneet

ਲੁਧਿਆਣਾ: ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੱਗ ਰਹੇ ਸਮਾਜ ਸੇਵੀਆਂ 'ਤੇ ਗੰਭੀਰ ਇਲਜ਼ਾਮਾਂ ਤੋਂ ਬਾਅਦ ਸਮਾਜ ਸੇਵੀ ਅਨਮੋਲ ਕਵਾਤਰਾ ਦਾ ਸੋਸ਼ਲ ਮੀਡੀਆ 'ਤੇ ਭੰਡਣ ਵਾਲਿਆਂ 'ਤੇ ਗੁੱਸਾ ਫੁੱਟਿਆ ਹੈ। ਅਨਮੋਲ ਕਵਾਤਰਾ ਨੇ ਹਸਪਤਾਲ ਵਿਚ ਮਰੀਜ਼ਾਂ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਇੱਕ ਵਾਰ ਆਪਣਾ ਗੁਬਾਰ ਆਪਣੇ ਹੇਟਰਾਂ 'ਤੇ ਐਂਨ ਆਰ ਆਈਜ਼ 'ਤੇ ਕੱਢਿਆ ਹੈ।

ਉਹਨਾਂ ਕਿਹਾ ਕਿ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਸੀ ਹੁਣ ਉਹ ਕਿੱਥੇ ਗਏ? ਜਦੋਂ ਮਰੀਜ਼ਾਂ ਨੂੰ ਉਹਨਾਂ ਦੀ ਲੋੜ ਸੀ ਤਾਂ ਉਹ ਗਾਇਬ ਹੀ ਹੋ ਗਏ ਹਨ, ਅਨਮੋਲ ਨੇ ਕਿਹਾ ਕਿ ਉਹ ਅੱਗੇ ਆ ਕੇ ਉਹਨਾਂ ਦੀ ਮਦਦ ਕਰਨ। ਵੀਡੀਓ ਵਿਚ ਅਨਮੋਲ ਅਜਿਹੇ ਕਈ ਮਰੀਜ਼ਾਂ ਨਾਲ ਮਿਲਾ ਰਹੇ ਹਨ ਜਿਹਨਾਂ ਕੋਲ ਅਪਣੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ।

ਦਸ ਦਈਏ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ। ਪਰ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਸਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।” ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ।

ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ।

ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਇਸ ਤਰ੍ਹਾਂ ਹੋਰਨਾਂ ਲੋਕਾਂ ਵੱਲੋਂ ਵੀ ਉਹਨਾਂ ਦੇ ਇਲਜ਼ਾਮ ਲਗਾਏ ਗਏ ਹਨ। ਪੀਪੀ ਗੋਲਡੀ ਅਤੇ ਪੁਨੀਤ ਵੱਲੋਂ ਵੀ ਲਾਈਵ ਹੋ ਕੇ ਇਸ ਦਾ ਜਵਾਬ ਦਿੱਤਾ ਗਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਤੇ ਅਪਣਾ ਸਪੱਸ਼ਟੀਕਰਨ ਜ਼ਰੂਰ ਰੱਖਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।