ਮਰ ਜਾਓ ਪਰ ਅਜਿਹੇ ਪੰਜਾਬ 'ਚ ਨਾ ਰਹੋ, ਗਰੀਬ ਪਰਿਵਾਰ ਦਾ ਦੁੱਖ ਸੁਣ ਭੜਕੀ ਅਨਮੋਲ ਗਗਨ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਇੰਨਾ ਹੀ ਨਹੀਂ ਕੁੜੀਆਂ ਨਾਲ ਵੀ ਬਦਸਲੂਕੀ ਕੀਤੀ...

Anmol Gagan Maan Aam Aadmi Party Punjab Listen Grief Poor Family

ਚੰਡੀਗੜ੍ਹ: ਕਿਸੇ ਗਰੀਬ ਨਾਲ ਧੱਕਾ ਹੁੰਦਾ ਹੈ ਤਾਂ ਪੁਲਿਸ ਵੀ ਸਾਥ ਨਹੀਂ ਦਿੰਦੀ। ਪਰ ਉੱਥੇ ਹੀ ਅਨਮੋਲ ਗਗਨ ਮਾਨ ਇਹਨਾਂ ਗਰੀਬਾਂ ਦੀ ਸਾਰ ਲੈਣ ਪਹੁੰਚੀ ਹੈ। ਜੀ ਹਾਂ ਇਕ ਬੱਚੀ ਦੇ ਪਿਤਾ ਨਾਲ ਸਿਰਫ 150 ਰੁਪਏ ਲਈ ਉਸ ਦੀ ਕੁੱਟਮਾਰ ਕੀਤੀ ਗਈ ਹੈ।

ਇੰਨਾ ਹੀ ਨਹੀਂ ਕੁੜੀਆਂ ਨਾਲ ਵੀ ਬਦਸਲੂਕੀ ਕੀਤੀ ਗਈ ਹੈ ਤੇ ਕੁੜੀਆਂ ਦੇ ਕੱਪੜੇ ਤਕ ਵੀ ਪਾੜ ਦਿੱਤੇ ਗਏ ਹਨ। ਇਹ ਇਲਜ਼ਾਮ ਕਿਸੇ ਹੋਰ ਦੇ ਨਹੀਂ ਸਗੋਂ ਬਲਾਕ ਸੰਪਤੀ ਦੇ ਮੈਂਬਰ ਨੇ ਦਿੱਤੇ ਹਨ। ਜਦੋਂ ਕਿਸੇ ਨੇ ਇਹਨਾਂ ਦੀ ਨਹੀਂ ਸੁਣੀ ਤਾਂ ਪਰਿਵਾਰ ਨੇ ਅਨਮੋਲ ਗਗਨ ਮਾਨ ਤਕ ਪਹੁੰਚ ਕੀਤੀ ਜਿੱਥੇ ਅਨਮੋਲ ਗਗਨ ਮਾਨ ਨੇ ਹਸਪਤਾਲ ਪਹੁੰਚ ਕੇ ਮੁੱਖ ਮੰਤਰੀ, ਡੀਜੀਪੀ ਤੋਂ ਸਵਲਾਂ ਦੇ ਜਵਾਬ ਮੰਗੇ ਹਨ।

ਪਰਿਵਾਰਕ ਮੈਂਬਰਾਂ ਨੇ ਦਸਿਆ ਕਿ, “ਉਹਨਾਂ ਦੇ ਪਤੀ ਨੇ ਅਪਣੇ ਕੰਮ ਦੇ ਪੈਸੇ ਮੰਗੇ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਨੇ ਸਰਪੰਚ ਨੂੰ ਦਸਿਆ ਪਰ ਸਰਪੰਚ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਪਰਿਵਾਰ ਨੇ ਅਨਮੋਲ ਗਗਨ ਮਾਨ ਨੂੰ ਸਾਰੀ ਘਟਨਾ ਬਾਰੇ ਦਸਿਆ ਕਿ ਲੜਕੀਆਂ ਦੇ ਪਿਤਾ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁਟਿਆ ਗਿਆ ਤੇ ਉਸ ਦੀਆਂ ਬੇਟੀਆਂ ਨਾਲ ਬਦਸਲੂਕੀ ਕੀਤੀ ਗਈ।

ਉੱਥੇ ਹੀ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ, “ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਪਰ ਪੰਜਾਬ ਪੁਲਿਸ, ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਇਹਨਾਂ ਦੀ ਜ਼ਿੰਮੇਵਾਰੀ ਕਿੱਥੇ ਗਈ? ਜਦੋਂ ਲੋਕਾਂ ਵੱਲੋਂ ਕਿਸੇ ਪ੍ਰਧਾਨ ਨੂੰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੇਵਾ ਕਰਨਾ।” ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਰੀਬਾਂ ਨਾਲ ਹੋ ਰਹੇ ਧੱਕੇ ਨੂੰ ਰੋਕੇ ਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।