ਸਿਹਤ ਵਿਭਾਗ ਦੀ ਟੀਮ ਵਲੋਂ ਲੋਹਗੜ੍ਹ ਦੀਆਂ ਡੇਅਰੀਆਂ ਦੀ ਚੈਕਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਵਸਤਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾ. ਆਰ.ਐਸ ਕੰਗ ਦੀ ਅਗਵਾਈ

Cheacking

ਜ਼ੀਰਕਪੁਰ/ਡੇਰਾਬਸੀ : ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਵਸਤਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾ. ਆਰ.ਐਸ ਕੰਗ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁੱਧ ਢੋਣ ਵਾਲੀਆਂ ਗੱਡੀਆਂ ਦੀ ਚੈਕਿੰਗ ਲਈ ਟੌਲ ਬੈਰੀਅਰ ਡੇਰਾਬਸੀ ਵਿਖੇ ਨਾਕਾ ਲਾਇਆ ਗਿਆ । ਪਰ ਇਸ ਮੌਕੇ ਹਰਿਆਣੇ ਵਲੋਂ ਕੋਈਂ ਵੀ ਦੁੱਧ ਵਾਲਾ ਵਾਹਨ ਨਹੀਂ ਆਇਆ।

ਇਸ ਤੋਂ ਬਾਅਦ ਪਿੰਡ ਲੋਹਗੜ੍ਹ ਵਿਖੇ ਵੱਖ-ਵੱਖ ਡੇਅਰੀਆਂ ਦੀ ਚੈਂਕਿੰਗ ਕੀਤੀ ਗਈ । ਦੁੱਧ, ਘਿਓ, ਪਨੀਰ ਤੇ ਦਹੀਂ ਆਦਿ ਦੇ ਸੈਂਪਲ ਭਰੇ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਆਰ.ਐਸ ਕੰਗ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਲਗਾਤਾਰ ਚੈਕਿੰਗ ਕੀਤੀ  ਜਾ ਰਹੀ ਹੈ ।  

ਇਸੇ ਤਹਿਤ ਪਿੰਡ  ਲੋਹਗੜ੍ਹ ਵਿਚਲੀਆਂ ਡੇਅਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਦਹੀਂ ਦੇ 3, ਦੇਸੀ ਘਿਓ ਦਾ 1,ਪਨੀਰ ਦਾ 1 ਅਤੇ ਦੁੱਧ ਦੇ 2 ਸੈਂਪਲ ਲਏ ਗਏ, ਜੋ ਜਾਂਚ ਲਈ ਲੈਬਾਰਟਰੀ ਭੇਜੇ ਗਏ। ਉਹਨਾਂ ਦੱਸਿਆ ਕਿ ਲੋਕਾਂ ਨੂੰ ਮਿਆਰੀ ਉਤਪਾਦ ਮੁਹੱਈਆ ਕਰਵਾਏ ਜਾਣੇ ਯਕੀਨੀ ਬਣਾਉਣ ਲਈ ਰੈਸਟੋਰੈਂਟਾਂ ਆਦਿ ਵਿੱਚੋਂ ਵੀ ਲਗਾਤਾਰ ਦੁੱਧ ਉਤਪਾਦਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬੋਰਟਰੀ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਗਾਤਾਰ ਵੱਖ-ਵੱਖ ਥਾਵਾਂ 'ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਸਿਹਤ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।