ਖਰੜ: ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪਲਾਈ ਲਾਈਨ ਦੀ ਮੁਰੰਮਤ ਕਰਦਿਆਂ ਵਾਪਰਿਆ ਹਾਦਸਾ

photo

 

ਮੁੱਲਾਂਪੁਰ ਗ਼ਰੀਬਦਾਸ (ਰਵਿੰਦਰ ਸਿੰਘ ਸੈਣੀ): ਅੱਜ ਨਿਊ ਚੰਡੀਗੜ੍ਹ ਓਮੈਕਸ ਨੇੜੇ ਸਪਲਾਈ ਲਾਈਨ ਦੀ ਮੁਰੰਮਤ ਕਰਦਿਆਂ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਕੇ ’ਤੇ ਮੌਤ ਹੋ ਗਈ। ਖੇਤਾਂ ਵਿਚ ਟਰਾਂਸਫ਼ਾਰਮਰ ਉੱਤੇ ਬਿਜਲੀ ਕਰਮਚਾਰੀ ਕੂੜਾ ਸਿੰਘ (50) ਵਾਸੀ ਪਿੰਡ ਤਾਰਾਪੁਰ ਦੀ ਸਪਲਾਈ ਲਾਈਨ ਦੀ ਪਰਮਿਟ ਦੌਰਾਨ ਮੁਰੰਮਤ ਕਰ ਰਿਹਾ ਸੀ।

ਇਹ ਵੀ ਪੜ੍ਹੋ: ਸਿਹਤਮੰਦ ਰਹਿਣ ਲਈ ਸਾਨੂੰ ਇਕ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ? ਆਉ ਜਾਣਦੇ ਹਾਂ

ਇਸ ਦੌਰਾਨ ਗਰਿਡ ਤੋਂ ਅਚਾਨਕ ਬਿਜਲੀ ਸਪਲਾਈ ਆ ਜਾਣ ਕਾਰਨ ਕਰੰਟ ਲੱਗ ਗਿਆ। ਮੌਕੇ  ’ਤੇ ਮੌਜੂਦ ਲੋਕਾਂ ਨੇ ਦਸਿਆ ਕਿ ਇਹ ਬਿਜਲੀ ਕਰਮਚਾਰੀ ਪਿਛਲੇ ਕਾਫ਼ੀ ਸਮੇਂ ਤੋਂ ਪਾਵਰਕਾਮ ਦੇ ਉਪ ਮੰਡਲ ਮਾਜਰਾ ਵਿਖੇ ਤਾਇਨਾਤ ਸੀ। ਹਾਦਸੇ ਸਬੰਧੀ ਖ਼ਬਰ ਮਿਲਦਿਆਂ ਐਸ.ਡੀ.ਓ. ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ: ਘਰ ਦੀ ਰਸੋਈ ਵਿਚ ਬਣਾਉ ਤਰੀ ਵਾਲੀ ਭਿੰਡੀ

ਬਿਜਲੀ ਕਰਮਚਾਰੀ ਯੂਨੀਅਨ ਅਤੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਵਲੋਂ ਲਾਸ਼ ਨੂੰ ਓਮੈਕਸ-ਰਾਣੀਮਾਜਰਾ ਟੀ-ਪੁਆਇੰਟ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਮੌਕੇ ’ਤੇ ਮੌਜੂਦ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਪਰਵਾਰਕ ਮੈਂਬਰਾਂ ਨੂੰ  ਭਰੋਸਾ ਦਿਵਾਇਆ ਗਿਆ ਕਿ ਪਰਵਾਰ ਨੂੰ ਬਣਦਾ ਮੁਆਵਜ਼ਾ ਜਲਦੀ ਦਿਤਾ ਜਾਵੇਗਾ ਅਤੇ ਜੋ ਵੀ ਇਸ ਹਾਦਸੇ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।