Amritsar Airport News : SGPC ਨੇ ਕੀਤਾ ਵੱਡਾ ਉਪਰਾਲਾ, ਹਵਾਈ ਅੱਡੇ ਅੰਦਰ ਵੱਡੀਆਂ LED ਸਕਰੀਨਾਂ ਲਗਵਾਈਆਂ
ਯਾਤਰੀ ਹੁਣ ਏਅਰਪੋਰਟ 'ਤੇ ਹੀ ਸ੍ਰੀ ਹਰਿਮੰਦਰ ਸਾਹਿਬ 'ਚ ਚੱਲ ਰਹੇ ਲਾਈਵ ਪ੍ਰਸਾਰਨ ਗੁਰਬਾਣੀ ਸਰਵਣ ਕਰ ਸਕਣਗੇ
Amritsar Airport News : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਉਪਰਾਲਾ ਕੀਤਾ ਹੈ।
ਐੱਸ. ਜੀ. ਪੀ. ਸੀ. ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਰੀ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਨ ਚਲਾਉਣ ਲਈ ਹਵਾਈ ਅੱਡੇ ਦੇ ਅੰਦਰ ਵੱਡੀਆਂ ਐੱਲ. ਈ. ਡੀ. ਸਕਰੀਨਾਂ ਲਗਵਾ ਦਿੱਤੀਆਂ ਹਨ।
ਇਹ ਵੀ ਪੜੋ : Punjab News : ਈ -ਰਿਕਸ਼ਾ ਚਾਲਕ ਨੇ ਮੋਟਰ ਵਹੀਕਲ ਇੰਸਪੈਕਟਰ ਨੂੰ ਮਾਰੀ ਟੱਕਰ
ਦੇਸ਼-ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀ ਹੁਣ ਏਅਰਪੋਰਟ 'ਤੇ ਹੀ ਸ੍ਰੀ ਹਰਿਮੰਦਰ ਸਾਹਿਬ 'ਚ ਚੱਲ ਰਹੇ ਗੁਰਬਾਣੀ ਕੀਰਤਨ ਦਾ ਆਨੰਦ ਮਾਨ ਸਕਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਉਂਦੇ ਕੁਝ ਦਿਨਾਂ ਦੇ ਅੰਦਰ ਇਹ ਸਕਰੀਨਾਂ ਸੰਗਤ ਦੇ ਅਰਪਣ ਕਰ ਦਿੱਤੀਆਂ ਜਾਣਗੀਆਂ। ਐੱਸ. ਜੀ. ਪੀ. ਸੀ. ਦੇ ਇਸ ਕਾਰਜ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।
(For more news apart from SGPC made big effort, installed big LED screens inside airport News in Punjabi, stay tuned to Rozana Spokesman)