ਕਾਂਗਰਸੀ ਮੰਤਰੀ ਤੇ ਵਿਧਾਇਕ ਉੱਤੇ ਲੱਗੇ ਨਾਜਾਇਜ਼ ਮਾਈਨਿੰਗ ਦੇ ਦੋਸ਼

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਟਕਸਾਲੀ ਦੇ ਅਮਰਪਾਲ ਅਜਨਾਲਾ ਨੇ ਲਗਾਏ ਇਲਜ਼ਾਮ

Congress Minister and MLA

ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਬਲੜਵਾਲ ਵਿਖੇ ਰੇਤ ਦੀਆ ਨਾਜਾਇਜ ਖੱਡਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਅਕਾਲੀ ਦਲ ਟਕਸਾਲੀ ਦੇ ਯੂਥ ਆਗੂ ਸਾਬਕਾ ਵਿਧਾਇਕ ਅਮਰਪਾਲ ਸਿੰਘ ਅਜਨਾਲਾ ਨੇ ਇਹ ਮਾਮਲਾ ਜਨਤਕ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਮੁੱਖ ਜਿੰਮੇਵਾਰ ਮਾਇਨਿਗ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਹਨ ਜੋ ਕਿ ਮੌਕੇ ਦੀ ਸਰਕਾਰ ਨਾਲ ਮਿਲ ਕੇ ਮੁੱਖ ਤੌਰ ਤੇ ਇਹ ਕੰਮ ਕਰਵਾ ਰਹੇ ਹਨ।

ਨਾਜਾਇਜ਼ ਮਾਈਨਿੰਗ ਦੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ। ਅਮਰਪਾਲ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਦਾ ਜਾਨੀ ਨੁਕਸਾਨ ਵੀ ਹੋਇਆ ਹੈ। ਇਸ ਹਾਦਸੇ ਵਿਚ ਇਕ ਔਰਤ, ਬੱਚਾ ਅਤੇ ਇਕ ਨੌਜਵਾਨ ਦੀ ਜਾਨ ਗਈ ਹੈ। ਐਮਐਲਏ ਹਰਪ੍ਰਤਾਪ ਅਜਨਾਲਾ ਨੇ ਮਿਲੀ ਭੁਗਤ ਨਾਲ ਰੇਤਾ ਪੁੱਟਿਆ ਜਾ ਰਿਹਾ ਹੈ। ਜਦੋਂ ਵੋਟਾਂ ਪੈ ਰਹੀਆਂ ਸਨ ਤਾਂ ਉਸ ਸਮੇਂ ਵੀ ਇਹ ਕੰਮ ਬੰਦ ਨਹੀਂ ਹੋਇਆ ਸੀ।

ਉਧਰ ਪਿੰਡ ਦੇ ਲੋਕਾਂ ਦਾ ਕਹਿਣ ਹੈ ਕਿ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਮਾਈਨਿੰਗ ਦਾ ਇਹ ਕੰਮ ਸ਼ਰੇਆਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੁਲਿਸ ਦਾ ਵੀ ਸਾਥ ਇਨ੍ਹਾਂ ਸਿਆਸਤਦਾਨਾਂ ਵਲੋਂ ਲਿਆ ਜਾ ਰਿਹਾ ਹੈ। ਇਹ ਗੌਰਖ ਧੰਦਾ ਗੈਰ ਕਾਨੂੰਨੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਨਾਲ ਉਹਨਾਂ ਦੀ ਇਸੇ ਗੱਲ ਪਿੱਛੇ ਹੀ ਵਿਗੜੀ ਸੀ।

ਫਿਲਹਾਲ ਅਮਰਪਾਲ ਅਜਨਾਲਾ ਵਲੋਂ ਕਾਂਗਰਸੀ ਮਾਈਨਿੰਗ ਮੰਤਰੀ ਅਤੇ ਵਿਧਾਇਕ ਤੇ ਦੋਸ਼ ਗਏ ਹਨ ਜਿਸ ਵਿਚ ਪਿੰਡ ਵਾਲਿਆਂ ਨੇ ਇਸ ਗੱਲ ਨੂੰ ਲੈਕੇ ਹੁੰਗਾਰਾ ਭਰਿਆ ਹੈ। ਮਾਈਨਿੰਗ ਨਾਜਾਇਜ਼ ਹੋ ਰਹੀ ਸੀ। ਇਸ ਦਾ ਦਸਤਾਵੇਜ਼ ਵੀ ਅਮਰਪਾਲ ਸਿੰਘ ਅਜਨਾਲਾ ਆਪਣੇ ਕੋਲ ਦਿਖਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਤੇ ਪ੍ਰਸ਼ਾਸ਼ਨ ਕੀ ਰੁਖ ਅਪਣਾਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।