ਪੰਜ ਦਰਿਆਵਾਂ ਵਾਲੇ ਸੂਬੇ 'ਚ ਇਕ ਪਿੰਡ ਨੂੰ ਖਰੀਦਣਾ ਪੈ ਰਿਹੈ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਤੇ ਵੀ ਰਹਿਣ ਲਈ ਬੁਨਿਆਦੀ ਸਹੂਲੀਅਤਾਂ ਦਾ ਹੋਣਾ ਬੇਹੱਦ ਜਰੂਰੀ ਹੁੰਦਾ ਹੈ ਤਾਂ ਉਥੇ ਹੀ ਜਿੰਦਾ ਰਹਿਣ ਲਈ ਸਭ ਤੋਂ ਜਰੂਰੀ ਹੈ ਪੀਣ ਵਾਲਾ ਪਾਣੀ। ਜੇਕਰ ਪੰਜ ...

Talwara village

ਲੁਧਿਆਣਾ (ਸਸਸ) :- ਕਿਤੇ ਵੀ ਰਹਿਣ ਲਈ ਬੁਨਿਆਦੀ ਸਹੂਲੀਅਤਾਂ ਦਾ ਹੋਣਾ ਬੇਹੱਦ ਜਰੂਰੀ ਹੁੰਦਾ ਹੈ ਤਾਂ ਉਥੇ ਹੀ ਜਿੰਦਾ ਰਹਿਣ ਲਈ ਸਭ ਤੋਂ ਜਰੂਰੀ ਹੈ ਪੀਣ ਵਾਲਾ ਪਾਣੀ। ਜੇਕਰ ਪੰਜ ਦਰਿਆਵਾਂ ਵਾਲਾ ਸੂਬਾ ਕਹੇ ਜਾਣ ਵਾਲੇ ਪੰਜਾਬ ਵਿਚ ਹੀ ਪਾਣੀ ਦੀ ਘਾਟ ਪੈ ਜਾਵੇ ਤਾਂ ਇਹ ਬਹੁਤ ਹੀ ਵਿਚਾਰ ਦੀ ਗੱਲ ਹੋਵੇਗੀ। ਜੀ ਹਾਂ ਅੱਜ ਅਸੀਂ ਇਕ ਅਜਿਹੇ ਪਿੰਡ ਦੀ ਗੱਲ ਕਰ ਰਹੇ ਹਾਂ ਜਿੱਥੇ ਪਹਿਲਾਂ ਪਾਣੀ ਖਰੀਦ ਕੇ ਲਿਆਇਆ ਜਾਂਦਾ ਹੈ ਉਸ ਤੋਂ ਬਾਅਦ ਘਰਾਂ ਵਿਚ ਚੁੱਲ੍ਹੇ ਜੱਲਦੇ ਹਨ।

ਪਿੰਡ ਦੇ ਲੋਕਾਂ ਨੂੰ ਰੋਜਾਨਾ ਆਪਣਾ ਗੁਜਾਰਾ ਕਰਨ ਲਈ 190 ਰੂਪਏ ਕੀਮਤ ਦੇ ਕੇ 20 ਲਿਟਰ ਪਾਣੀ ਖਰੀਦਣਾ ਪੈ ਰਿਹਾ ਹੈ, ਕਿਉਂਕਿ ਪਿੰਡ ਵਿਚ ਸਰਕਾਰ ਦੁਆਰਾ ਪਾਣੀ ਦੇ ਨਲ ਤਾਂ ਲਗਾਏ ਗਏ ਹਨ ਪਰ ਇਸ ਨਲਾਂ ਵਿਚ ਪਾਣੀ ਆਪਣੀ ਮਰਜੀ ਦੇ ਹਿਸਾਬ ਨਾਲ ਆਉਂਦਾ ਜਾਂਦਾ ਹੈ। ਪਾਣੀ ਦੀਆਂ ਪਾਈਪਾਂ ਜਗ੍ਹਾ ਜਗ੍ਹਾ ਤੋਂ ਟੁੱਟੇ ਹੋਣ ਦੇ ਕਾਰਨ ਨਲ ਵਿਚ ਪਾਣੀ ਵੀ ਗੰਦਾ ਆਉਂਦਾ ਹੈ।

ਜਿਸਦੇ ਚਲਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈਂਦਾ ਹੈ, ਕਿਉਂਕਿ ਬਿਨਾਂ ਪਾਣੀ ਮਿਲੇ ਹੀ ਲੋਕਾਂ ਨੂੰ ਹਰ ਮਹੀਨੇ ਬਿਲ ਭਰਨਾ ਪੈਂਦਾ ਹੈ। ਉਥੇ ਹੀ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਪਿੰਡ ਵਿਚ ਹੀ ਬਣੀ ਇਕ ਸਰਕਾਰੀ ਟੈਂਕੀ ਤੋਂ ਪਾਣੀ ਖਰੀਦ ਕੇ ਗੁਰਾਜਾ ਕਰਨਾ ਪੈਂਦਾ ਹੈ। ਉਥੇ ਹੀ ਪਿੰਡ ਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਹੈ ਬੁੱਡਾ ਨਾਲਾ, ਕਿਉਂਕਿ ਲੁਧਿਆਣਾ ਦੀ ਇੰਡਸਟਰੀ ਦਾ ਭੋਝ ਢੋਣ ਵਾਲਾ ਬੁੱਡਾ ਨਾਲਾ ਪਿੰਡ ਨੂੰ ਅੱਗੇ ਵਧਣ ਹੀ ਨਹੀ ਦਿੰਦਾ,

ਨਾਲੇ ਦੇ ਆਸ ਪਾਸ ਬਾਉਂਡਰੀ ਨਾ ਹੋਣ ਦੇ ਕਾਰਨ ਪਿੰਡ ਦੇ ਦੋ ਮਾਸੂਮ ਬੱਚਿਆਂ ਦੇ ਡੁੱਬਣ ਨਾਲ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪਿੰਡ ਵਿਚ ਸਫਾਈ ਦੀ ਵੀ ਕੋਈ ਵਿਵਸਥਾ ਨਹੀਂ ਕੀਤੀ ਗਈ। ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ ਪਰ ਇਹ ਕੰਮ ਰਸਤੇ ਵਿਚ ਅਧੂਰਾ ਹੀ ਛੱਡ ਦਿੱਤਾ ਗਿਆ। ਜਿਸ ਦੇ ਚਲਦੇ ਪਿੰਡ ਦੀਆਂ ਗਲੀਆਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ।

ਇੰਨਾ ਹੀ ਨਹੀਂ ਮੀਂਹ ਦੇ ਦਿਨਾਂ ਵਿਚ ਪਿੰਡ ਦੇ ਲੋਕਾਂ ਦੀ ਚੈਨ ਦੀ ਨੀਂਦ ਤੱਕ ਉੱਡ ਜਾਂਦੀ ਹੈ ਕਿਉਂਕਿ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਜਾਂਦਾ ਹੈ। ਪਿੰਡ ਵਿਚ ਸਿਹਤ ਸੁਵਿਧਾਵਾਂ ਤਾਂ ਦੂਰ ਦੀ ਗੱਲ ਹੈ ਇੱਥੇ ਬੱਚਿਆਂ ਦਾ ਭਵਿੱਖ ਪਰਗਟ ਕਰਣ ਵਾਲੀ ਸਿੱਖਿਆ ਵਿਵਸਥਾ ਹੀ ਪੂਰੀ ਤਰ੍ਹਾਂ ਨਾਲ ਠਪ ਨਜ਼ਰ ਆਈ। ਪਿੰਡ ਵਿਚ ਮੌਜੂਦ ਇਕਲੌਤੇ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਲਈ ਬੁਨਿਆਦੀ ਚੀਜ਼ਾਂ ਵੀ ਮੌਜੂਦ ਨਹੀਂ ਹਨ।

ਉਥੇ ਹੀ ਪੰਜਵੀ ਤੋਂ ਬਾਅਦ ਪਿੰਡ ਦੇ ਬੱਚਿਆਂ ਨੂੰ ਅੱਗੇ ਦੀ ਸਿੱਖਿਆ ਲਈ ਦੂਜੇ ਪਿੰਡ ਦਾ ਰੁੱਖ ਕਰਣਾ ਪੈਂਦਾ ਹੈ। ਅਜਿਹੇ ਵਿਚ ਪਿੰਡ ਦੀ ਸਫਾਈ ਤੋਂ ਲੈ ਕੇ ਸਿਹਤ ਵਿਵਸਥਾ ਲੋਕਾਂ ਨੂੰ ਇਕ ਨਰਕ ਵਰਗਾ ਜੀਵਨ ਜੀਣ ਨੂੰ ਮਜਬੂਰ ਬਣਾ ਰਿਹਾ ਹੈ ਅਤੇ ਸਰਕਾਰ ਨੂੰ  ਸਵਾਲ ਵੀ ਕਰ ਰਿਹਾ ਹੈ ਕਿ ਵਿਕਾਸ ਦੀ ਨੀਤੀ ਕਦੋਂ ਤੱਕ ਪੰਜਾਬ ਦੇ ਇਸ ਪਿੰਡਾਂ ਵਿਚ ਦਸਤਕ ਦੇਵੇਗੀ।