ਜੀਰਕਪੁਰ ‘ਚ ਨਵਜੋਤ ਸਿੱਧੂ ਤੇ ਇਮਰਾਨ ਦੇ ਲੱਗੇ ਪੋਸਟਰ, ਦੱਸਿਆ ਲਾਂਘੇ ਦੇ ਅਸਲੀ ਹੀਰੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸੀਆਂ ਨੇ ਜੀਰਕਪੁਰ ਵਿਚ...

Board

ਮੋਹਾਲੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸੀਆਂ ਨੇ ਜੀਰਕਪੁਰ ਵਿਚ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਦੇ ਪੋਸਟਰ ਥਾਂ-ਥਾਂ ਲਗਾ ਦਿੱਤੇ ਹਨ। ਉਨ੍ਹਾਂ ‘ਤੇ ਲਿਖਿਆ ਹੈ ਕਿ ਕਰਤਾਰਪੁਰ ਰਸਤਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ ਨਵਜੋਤ ਸਿੱਧੂ ਹਨ। ਪੋਸਟਰ ਵਿਚ ਲਿਖਿਆ ਹੈ। ਅਸੀਂ ਪੰਜਾਬੀ ਛਾਤੀ ਠੋਕ ਕੇ ਕਹਿੰਦੇ ਹਾਂ ਕਿ ਕਰਤਪੁਰ ਕਾਰੀਡੋਰ ਖੁਲ੍ਹਵਾਉਣ ਦਾ ਸਾਰਾ ਕ੍ਰੇਡਿਟ ਨਵਜੋਤ ਸਿੱਧੂ-ਇਮਰਾਨ ਖ਼ਾਨ ਨੂੰ ਜਾਂਦਾ ਹੈ, ਕਿਉਂਕਿ ਅਸੀਂ ਅਹਿਸਾਨ ਫਰਾਮੋਸ਼ ਨਹੀ।

ਹੋਰਡਿੰਗ ‘ਚ ਇਮਰਾਨ ਖ਼ਾਨ ਦੇ ਨੇੜੇ ਸਿੱਧੂ ਦੀ ਤਸਵੀਰ ਵੀ ਦਿਖ ਰਹੀ ਹੈ, ਇਸ ਵਿਚ ਪੰਜਾਬੀ ਵਿਚ ਲਿਖਿਆ ਹੋਇਆ ਸੀ, ਸਿੱਧੂ ਅਤੇ ਇਮਰਾਨ ਖਾਨ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਨਾਇਕ ਹਨ। ਕ੍ਰੇਡਿਟ ਉਨ੍ਹਾਂ ਨੂੰ ਜਾਂਦਾ ਹੈ। ਸ਼ਹਿਰ ‘ਚ ਸਿੱਧੂ ਅਤੇ ਇਮਰਾਨ ਖ਼ਾਨ ਨੂੰ ਕਰਤਾਰਪੁਰ ਲਾਂਘੇ ਦੇ ਅਸਲੀ ਨਾਇਕ ਦੱਸਣ ਵਾਲੇ ਹੋਰਡਿੰਗ ਸਿੱਧੂ ਦੇ ਸਮਰਥਕ ਗੁਰਸੇਵਕ ਸਿੰਘ ਕਾਰਕਰ ਵੱਲੋਂ ਲਗਾਏ ਗਏ ਹਨ ਜਿਸ ਵਿਚ ਉਨ੍ਹਾਂ ਦੀ ਤਸਵੀਰ ਵੀ ਹੈ।

ਗੁਰਸੇਵਕ ਸਿੰਘ ਕਾਰਕਰ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਪਣੇ ਮਿੱਤਰ ਸਿੱਧੂ ਨੂੰ ਪਾਕਿਸਤਾਨ ਵਿਚ ਅਪਣੇ ਸਹੁੰ ਚੁੱਕ ਸਮਾਗਮ ਦੇ ਲਈ ਸੱਦਾ ਦਿੱਤਾ ਸੀ ਜਿਸ ਦੌਰਾਨ ਸਿੱਧੂ ਨੇ ਖਾਨ ਨੂੰ ਸਿੱਖ ਸ਼ਰਧਾਲੂਆਂ ਦੇ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸੁਝਾਅ ਦਿੱਤਾ। ਮੈਂ ਕਈ ਹੋਰਡਿੰਗ ਲਗਾਏ ਹਨ, ਕਿਉਂਕਿ ਮੈਂ ਲਾਂਘਾ ਖੋਲ੍ਹਣ ਵਿਚ ਸਿੱਧੂ ਦੀ ਭੂਮਿਕਾ ਦੇ ਬਾਰੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ।