ਡਿਪਟੀ ਕਮਿਸ਼ਨਰ ਨੇ ਜਲ ਸ਼ਕਤੀ ਮੰਤਰਾਲਿਆ ਤੋਂ ਵਰਚੂਅਲ ਪ੍ਰਾਪਤ ਕੀਤਾ ਸਪੈਸ਼ਲ ਐਵਾਰਡ
ਸੂਬੇ ਅੰਦਰ ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਜ਼ਿਲਾ ਮੋਹਰੀ ਰਿਹੈ-ਰਾਮਵੀਰ
ਸੰਗਰੂਰ: ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ 1 ਜੁਲਾਈ 2019 ਤੋਂ 30 ਸਤੰਬਰ 2019 ਤੱਕ ਜਲ ਸ਼ਕਤੀ ਅਭਿਆਨ ਚਲਾਇਆ ਗਿਆ ਸੀ, ਜਿਸਦਾ ਮੰਤਵ ਪਾਣੀ ਦੇ ਹੇਠਲੇ ਪੱਧਰ ਨੂੰ ਬਚਾਉਣਾ ਅਤੇ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਸੀ। ਇਸ ਅਭਿਆਨ ਤਹਿਤ ਜ਼ਿਲਾ ਸੰਗਰੂਰ ਅੰਦਰ ਜਿੱਥੇ ਪਾਣੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਪੱਧਰ ’ਤੇ ਕਾਰਜ਼ ਕੀਤੇ ਗਏ, ਉਥੇ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਲਈ ਵੀ ਜਾਗਰੂਕ ਕੀਤਾ ਗਿਆ।
ਜਿਸ ਨੂੰ ਸਮਝਣਾ ਹਰੇਕ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਸੂਬੇ ਅੰਦਰ ਸਿਰਫ ਸੰਗਰੂਰ ਜ਼ਿਲੇ ਵੱਲੋਂ ਮੋਹਰੀ ਬਣਨਾ ਹੋਰ ਵੀ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਅੰਦਰ ਬਰਸਾਤੀ ਪਾਣੀ ਦੀ ਸੰਭਾਲ , ਛੱਪੜਾ ਦੀ ਸਫ਼ਾਈ ਅਤੇ ਨਵੀਨੀਕਰਨ, ਡਰੇਨਾਂ ਦੀ ਸਫ਼ਾਈ ਹਰੇਕ ਪਿੰਡ ਪੱਧਰ ਤੇ ਵੱਡੀ ਗਿਣਤੀ ਬੂਟੇ ਲਗਵਾਏ ਗਏ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜ਼ਿਲਾ ਵਾਸੀਆ ਨੂੰ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਹਰੇਕ ਬੂੰਦ ਮਨੁੱਖ ਲਈ ਕੀਮਤੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲੇ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਭਵਿੱਖ ਅੰਦਰ ਹੋਰ ਯੋਗ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਜਿੰਦਰ ਸਿੰਘ ਬੱਤਰਾ ਵੀ ਹਾਜ਼ਰ ਸਨ।