ਟੀ.ਬੀ - ਤੰਬਾਕੂ ਕੰਟਰੋਲ ਪ੍ਰੋਗਰਾਮ ਵਿੱਚ ਸਹਿਯੋਗ ਦੇਵੇਗਾ ਪੰਜਾਬ : ਡਾ. ਜਸਪਾਲ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ  ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ ਤੰਬਾਕੂ ਵਿਰੁੱਧ ਜੰਗ ਛੇੜੀ ਗਈ ਹੈ ਤਾਂ ਜੋ ਸੂਬੇ ਭਰ ਦੇ ਬੱਚਿਆਂ...

Jaspal Kaur

ਚੰਡੀਗੜ੍ਹ (ਸ.ਸ.ਸ) : ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ  ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ ਤੰਬਾਕੂ ਵਿਰੁੱਧ ਜੰਗ ਛੇੜੀ ਗਈ ਹੈ ਤਾਂ ਜੋ ਸੂਬੇ ਭਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ 2018 ਵਿੱਚ 'ਨੈਸ਼ਨਲ ਫਰੇਮਵਰਕ ਫਾਰ ਜੁਆਇੰਟ ਟੀ.ਬੀ.-ਤੰਬਾਕੂ ਕੋਲੈਬਰੇਟਿਵ ਐਕਟੀਵਿਟੀਜ਼' ਵਿਕਸਿਤ ਕੀਤਾ ਗਿਆ ਹੈ। ਪੰਜਾਬ ਵਿੱਚ ਇਸ ਯੋਜਨਾ ਦੇ ਅਜ਼ਮਾਇਸ਼ੀ ਅਧਾਰ 'ਤੇ ਲਾਗੂਕਰਨ ਲਈ, ਮੰਤਰਾਲੇ ਵੱਲੋਂ ਤਿੰਨ ਜਿਲ੍ਹਿਆਂ ਸੰਗਰੂਰ, ਕਪੂਰਥਲਾ ਅਤੇ ਐਸ.ਏ.ਐਸ. ਨਗਰ ਦੀ ਚੋਣ ਕੀਤੀ ਗਈ ਹੈ।

ਇਸ ਸਬੰਧੀ ਸਟੇਟ, ਤੰਬਾਕੂ ਸੈੱਲ, ਪੰਜਾਬ ਵੱਲੋਂ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਜਸਪਾਲ ਕੌਰ ਦੀ ਪ੍ਰਧਾਨਗੀ ਹੇਠ ਟੀ.ਬੀ. ਤੰਬਾਕੂ ਸਹਿਯੋਗੀ ਢਾਂਚੇ ਦੇ ਲਾਗੂਕਰਨ ਲਈ ਵਰਕਾਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਵੱਲੋਂ ਟੀ.ਬੀ. ਤੰਬਾਕੂ ਸਹਿਯੋਗੀ ਗਤੀਵਿਧੀਆਂ 'ਤੇ ਇੱਕ ਕਿਤਾਬਚਾ ਅਤੇ ਪੋਸਟਰ ਵੀ ਜਾਰੀ ਕੀਤਾ ਗਿਆ। ਸਿਹਤ ਵਿਭਾਗ ਸੂਬੇ ਵਿੱਚ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਦੇ ਏਜੰਡੇ 'ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਸਾਰੇ ਜਿਲ੍ਹਿਆਂ ਵਿੱਚ ਤੰਬਾਕੂ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ।

ਉਹ ਵਿਅਕਤੀ ਜੋ ਤੰਬਾਕੂ ਦੀ ਵਰਤੋਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਨੂੰ ਇਨ੍ਹਾਂ ਕੇਂਦਰਾਂ ਵਿੱਚ ਕਾਉਂਸਲਿੰਗ ਅਤੇ ਦਵਾਈਆਂ ਜਿਵੇਂ ਨਿਕੋਟੀਨ ਗਮਜ਼ ਅਤੇ ਪੈਚਸ ਆਦਿ ਮੁਫ਼ਤ ਮੁਹੱਇਆ ਕਰਵਾਏ ਜਾ ਰਹੇ ਹਨ। ਪੰਜਾਬ ਸੂਬੇ ਵਿੱਚ ਸਿਗਰੇਟ ਐਂਡ ਅਦਰ ਤੰਬਾਕੂ ਪਰਡੱਕਟਜ਼ ਐਕਟ (ਕੋਟਪਾ 2003) ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁੱਲ 14,130 ਚਲਾਨ (ਅਪ੍ਰੈਲ-ਨਵੰਬਰ 2018) ਕੱਟੇ ਗਏ ਹਨ। ਸੂਬੇ ਵਿੱਚ ਸਾਰੇ ਹੁੱਕਾਂ ਬਾਰਾਂ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਹੁੱਕਾਂ ਬਾਰਾਂ 'ਤੇ ਪਾਬੰਦੀ ਲਗਾਉਣ ਸਬੰਧੀ ਬਿੱਲ ਸਿਹਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸੀ

, ਜਿਸਨੂੰ ਵਿਧਾਨ ਸਭਾ ਅਸੈਂਬਲੀ ਵੱਲੋਂ ਪਾਸ ਕਰਨ ਅਤੇ ਰਾਸ਼ਟਰਪਤੀ ਤੋਂ ਮੰਨਜ਼ੂਰੀ ਮਿਲਣ ਉਪਰੰਤ ਸੂਬੇ ਭਰ ਵਿੱਚ ਲਾਗੂ ਕਰ ਦਿੱਤਾ ਗਿਆ। ਨੌਜਵਾਨਾਂ ਦੀ ਭਲਾਈ ਹਿੱਤ ਸਮੇਂ ਸਿਰ ਕਾਰਵਾਈ ਕਰਦਿਆਂ ਈ-ਸਿਗਰੇਟਰਜ਼, ਹੁੱਕਾਂ ਬਾਰਾਂ ਅਤੇ ਕਾਲਜ/ਯੂਨੀਵਰਸਿਟੀਆਂ ਨੂੰ ਤੰਬਾਕੂ ਮੁਕਤ ਐਲਾਨਣ ਵਾਲਾ ਪੰਜਾਬ ਪਹਿਲਾ ਸੂਬਾ ਹੈ। ਪੰਚਾਇਤਾਂ ਵੱਲੋਂ ਮਤਾ ਪਾਸ ਕਰਨ ਉਪਰੰਤ ਕੁੱਲ 729 ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਜਾ ਚੁੱਕਾ ਹੈ।