Dheeraj Sahu Raid: ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰੇਡ, ਮਿਲਿਆ ਕਰੋੜਾਂ ਦਾ ਖ਼ਜ਼ਾਨਾ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Dheeraj Sahu Raid: ਅੱਜ 6ਵੇਂ ਦਿਨ ਵੀ ਨੋਟਾਂ ਦੀ ਹੋ ਰਹੀ ਗਿਣਤੀ

Dheeraj Sahu Raid

Dheeraj Sahu News in Punjabi India Biggest Raid So far: ਇਨਕਮ ਟੈਕਸ ਵਿਭਾਗ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੀ ਜਾਇਦਾਦ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ। ਪੰਜ ਦਿਨ ਪਹਿਲਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੇ 9 ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ ਸੀ। ਛਾਪੇਮਾਰੀ 'ਚ ਕੁੱਲ 353 ਕਰੋੜ ਰੁਪਏ ਬਰਾਮਦ ਹੋਏ ਹਨ। ਇਹ ਕਾਰਵਾਈ ਇੱਕ ਰਿਕਾਰਡ ਬਣ ਗਈ ਹੈ। ਇਹ ਕਿਸੇ ਵੀ ਏਜੰਸੀ ਦੁਆਰਾ ਇੱਕ ਕਾਰਵਾਈ ਵਿੱਚ ਬਰਾਮਦ ਕੀਤੀ ਗਈ ਸਭ ਤੋਂ ਵੱਧ ਨਕਦੀ ਹੈ।

ਇਹ ਵੀ ਪੜ੍ਹੋ: ਝਾਰਖੰਡ 'ਚ ਮਿਲਿਆ ਕਰੋੜਾਂ ਦਾ ਪਹਾੜ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ 

ਦੱਸ ਦੇਈਏ ਕਿ ਸਾਹੂ ਗਰੁੱਪ 'ਤੇ ਟੈਕਸ ਚੋਰੀ ਦਾ ਦੋਸ਼ ਹੈ। ਇਸ ਸਬੰਧ ਵਿੱਚ 6 ਦਸੰਬਰ ਨੂੰ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ।  ਨਕਦੀ ਕੁੱਲ 176 ਬੋਰੀਆਂ ਵਿੱਚ ਰੱਖੀ ਹੋਈ ਸੀ। ਇਨ੍ਹਾਂ ਬੋਰੀਆਂ ਵਿੱਚ ਰੱਖੀ ਨਕਦੀ ਦੀ ਗਿਣਤੀ ਸ਼ੁਰੂ ਕਰ ਦਿਤੀ ਗਈ ਹੈ। ਐਤਵਾਰ ਦੇਰ ਸ਼ਾਮ, ਭਾਰਤੀ ਸਟੇਟ ਬੈਂਕ ਦੇ ਖੇਤਰੀ ਮੈਨੇਜਰ ਭਗਤ ਬੇਹੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਗਿਣਤੀ ਲਈ 176 ਬੈਗ ਨਕਦ ਮਿਲੇ ਹਨ।

ਇਹ ਵੀ ਪੜ੍ਹੋ: ਬੰਗਾਲ 'ਚ CA ਦੇ ਘਰ 'ਚ ਛਾਪੇਮਾਰੀ, ਮਿਲਿਆ ਕਰੋੜਾਂ ਦਾ ਖ਼ਜ਼ਾਨਾ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ

ਆਮਦਨ ਕਰ ਵਿਭਾਗ ਅਤੇ ਵੱਖ-ਵੱਖ ਬੈਂਕਾਂ ਦੇ ਕਰੀਬ 80 ਅਧਿਕਾਰੀਆਂ ਦੀਆਂ 9 ਟੀਮਾਂ ਨਕਦੀ ਦੀ ਗਿਣਤੀ ਵਿਚ ਸ਼ਾਮਲ ਸਨ। ਉਹ 24 ਘੰਟੇ ਦੀਆਂ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ। 200 ਅਧਿਕਾਰੀਆਂ ਦੀ ਇਕ ਹੋਰ ਟੀਮ, ਜਿਸ ਵਿਚ ਸੁਰੱਖਿਆ ਕਰਮਚਾਰੀ, ਡਰਾਈਵਰ ਅਤੇ ਹੋਰ ਸਟਾਫ ਸ਼ਾਮਲ ਹਨ। 40 ਮਸ਼ੀਨਾਂ ਰਾਹੀਂ ਨਕਦੀ ਦੀ ਗਿਣਤੀ ਕੀਤੀ ਜਾ ਰਹੀ ਹੈ। ਬੇਹਰਾ ਨੇ ਕਿਹਾ, ਸੋਮਵਾਰ ਤੋਂ ਆਮ ਬੈਂਕਿੰਗ ਕੰਮ ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਮਸ਼ੀਨਾਂ ਵੀ ਬੈਂਕਾਂ ਨੂੰ ਵਾਪਸ ਕਰਨੀਆਂ ਪੈਣਗੀਆਂ।