ਮਾਘੀ ਮੇਲੇ ’ਤੇ ਸ਼ਰਧਾਲੂਆਂ ਲਈ ਲਗਾਤਾਰ ਤਿੰਨ ਦਿਨ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨਾਂ

ਏਜੰਸੀ

ਖ਼ਬਰਾਂ, ਪੰਜਾਬ

ਨਾਰਦਰਨ ਰੇਲਵੇ ਪੈਸੰਜਰ ਸੰਮਤੀ ਰਜਿ. ਦੇ ਪ੍ਰਧਾਨ ਵਿਪਨ ਕੁਮਾਰ ਦੱਤਾ...

Maghi mela in Mukatsar

ਸ੍ਰੀ ਮੁਕਤਸਰ ਸਾਹਿਬ : ਮੰਡਲ ਰੇਲਵੇ ਮੈਨੇਜ਼ਰ ਉੱਤਰੀ ਰੇਲਵੇ ਫਿਰੋਜ਼ਪੁਰ ਨੇ ਮਾਘੀ ਮੇਲੇ ਦੇ ਸ਼ੁਭ ਅਵਸਰ 'ਤੇ 14-15-16 ਜਨਵਰੀ 2020 ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਗੱਡੀ 14-15-16 ਜਨਵਰੀ ਨੂੰ ਬਠਿੰਡਾ ਤੋਂ ਸਵੇਰੇ 8:20 ਮਿੰਟ ਤੇ ਚੱਲ ਕੇ ਕੋਟਕਪੂਰਾ 9:35, ਮੁਕਤਸਰ 10:48 ਤੇ ਲੱਖੇਵਾਲੀ 11:15 ਤੇ ਫਾਜ਼ਿਲਕਾ 12:15 ਤੇ ਪਹੁੰਚੇਗੀ ਅਤੇ ਵਾਪਸ ਫਾਜ਼ਿਲਕਾ ਤੋਂ ਸ਼ਾਮ ਨੂੰ 5:00 ਵਜੇ ਚੱਲ ਕੇ ਮੁਕਤਸਰ 6:03 ਤੇ ਕੋਟਕਪੂਰਾ 7:00 ਤੇ ਬਠਿੰਡਾ ਰਾਤ 8:40 ਤੇ ਪਹੁੰਚੇਗੀ।

ਨਾਰਦਰਨ ਰੇਲਵੇ ਪੈਸੰਜਰ ਸੰਮਤੀ ਰਜਿ. ਦੇ ਪ੍ਰਧਾਨ ਵਿਪਨ ਕੁਮਾਰ ਦੱਤਾ, ਜਨਰਲ ਸਕੱਤਰ ਸ਼ਾਮ ਲਾਲ ਗੋਇਲ ਅਤੇ ਅਹੁੱਦੇਦਾਰ ਵਕੀਲ ਚੰਦ ਦਾਬੜਾ, ਬਲਦੇਵ ਸਿੰਘ ਬੇਦੀ, ਸੁਦਰਸ਼ਨ ਸਿਡਾਨਾ, ਗੋਬਿੰਦ ਸਿੰਘ ਦਾਬੜਾ, ਮਹਾਸ਼ਾ ਪ੍ਰਮੋਦ ਕੁਮਾਰ, ਓਮ ਪ੍ਰਕਾਸ਼ ਵਲੇਚਾ, ਦੇਸ ਰਾਜ ਤਨੇਜਾ, ਸ਼ਾਮ ਲਾਲ ਲੱਖੇਵਾਲੀ ਅਤੇ ਪ੍ਰਦੀਪ ਕੁਮਾਰ ਗਰਗ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਹੈ। ਮਾਘੀ ਦਾ ਮੇਲਾ ਪੂਰੇ ਦੇਸ਼ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਲੋਕੀ ਨਦੀਆਂ, ਦਰਿਆਵਾਂ ਅਤੇ ਸਰੋਵਰਾਂ ਆਦਿ ਵਿਚ ਇਸ਼ਨਾਨ ਕਰਨ ਨੂੰ ਮਹੱਤਵਪੂਰਨ ਮੰਨਦੇ ਹਨ। ਇਲਾਹਾਬਾਦ ਵਿਚ ਸੰਗਮ ਦੇ ਸਥਾਨ ਤੇ ਧਾਰਮਿਕ ਭਾਵਨਾਵਾਂ ਨਾਲ ਪੂਜਾ ਅਤੇ ਇਸ਼ਨਾਨ ਕੀਤਾ ਜਾਂਦਾ ਹੈ। ਪੋਹ ਰਿਧੀ ਮਾਘ ਖਾਧੀ ਮੁਕਤਸਰ ਪੋਹ ਦੇ ਆਖਰੀ ਦਿਨ ਬਣਾਈ ਖਿਚੜੀ, ਖੀਰ ਜਾਂ ਹੋਰ ਵਸਤੂ ਅਗਲੇ ਦਿਨ, ਭਾਵ ਮਾਘ ਵਿਚ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ। ਸ਼ਹਿਰ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਨਿਹੰਗਾ ਸਿੰਘ ਤੇ ਹੋਰ ਜਥੇਬੰਦੀਆਂ ਵੱਲੋਂ ਮੁਹੱਲੇ ਅਤ ਗੱਤਕੇ ਦਾ ਪ੍ਰਦਰਸ਼ਨ ਹੁੰਦਾ ਹੈ।

ਮੁਕਤਸਰ ਦੇ ਗੁਰਦੁਆਰੇ ਟੁੱਟੀ ਗੰਢੀ ਦੇ ਸਰੋਵਰ ਵਿਚ ਪਹਿਲੀ ਮਾਘ ਦੀ ਆਮਦ ਦੇ ਸਰੋਵਰ ਵਿਚ ਪਹਿਲੀ ਮਾਘ ਦੀ ਆਮਦ ਤੇ ਮੂੰਹ ਹਨੇਰੇ ਹੀ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿਚ ਇਸ ਸ਼ਹਿਰ ਦਾ ਨਾਮ ਖਿਦਰਾਣਾ ਸੀ ਅਤੇ ਇੱਥੇ ਪਾਣੀ ਦਾ ਸੋਮਾ ਹੋਣ ਕਰ ਕੇ ਇਸ ਨੂੰ ਖਿਦਰਾਣੇ ਦੀ ਢਾਬ ਵੀ ਕਿਹਾ ਜਾਂਦਾ ਹੈ। ਮੌਜੂਦਾ ਸਮੇਂ ਵਿਚ ਇਹ ਪੰਜਾਬ ਦਾ ਇਕ ਜ਼ਿਲ੍ਹਾ ਬਣ ਚੁੱਕਿਆ ਹੈ ਤੇ ਇਸ ਨੂੰ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਦਿੱਤਾ ਗਿਆ ਹੈ।

ਦਸ਼ਪੇਸ਼ ਪਿਤਾ ਨੇ ਮੁਗ਼ਲਾਂ ਨਾਲ ਆਖਰੀ ਜੰਗ ਮਈ 1704 ਈ ਵਿਚ ਇੱਥੇ ਹੀ ਲੜੀ ਸੀ। ਇੱਥੇ ਹੀ ਅਨੰਦਪੁਰ ਸਾਹਿਬ ਤੋਂ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਗੁਰੂ ਜੀ ਨੂੰ ਬੇਦਾਵਾ ਦੇ ਗਏ ਚਾਲੀ ਸਿੰਘਾਂ ਨੇ ਮਾਈ ਭਾਗੋ ਦੀ ਕਮਾਨ ਹੇਠ ਜੰਗ ਵਿਚ ਹਿੱਸਾ ਲਿਆ ਸੀ। ਇਸੇ ਥਾਂ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਕੇ ਟੁੱਟੀ ਗੰਢੀ ਦਿੱਤੀ ਸੀ। ਦਸਮ ਪਾਤਸ਼ਾਹ ਨੇ ਜੰਗ ਵਿਚ ਜੂਝ ਮੋਏ ਸਿੰਘਾਂ ਦਾ ਅਪਣੇ ਹੱਥੀਂ ਸਸਕਾਰ ਕਰ ਕੇ ਇਸ ਧਰਤੀ ਨੂੰ ਮੁਕਤ-ਸਰ ਦਾ ਨਾਂ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।