ਅੰਮ੍ਰਿਤਸਰ ਜੇਲ੍ਹ ‘ਚੋਂ ਮਿਲੀ Wifi Dongle, ਸੁਰੱਖਿਆ ਏਜੰਸੀਆਂ ਨੂੰ ਪਈਆਂ ਭਾਜੜਾਂ!

ਏਜੰਸੀ

ਖ਼ਬਰਾਂ, ਪੰਜਾਬ

ਉੱਥੇ ਹੀ ਕੇਂਦਰੀ ਜੇਲ੍ਹ ਤੋਂ ਬਰਾਮਦ ਕੀਤੀ ਗਈ ਜੀਓ ਵਾਈਫਾਈ ਦੀ ਡੋਂਗਲ ਅਤੇ...

Wifi dongle received from amritsar

ਅੰਮ੍ਰਿਤਸਰ: ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਭਾਰਤ-ਪਾਕ ਸੀਮਾ ਤੇ ਚਲ ਰਹੇ ਹਾਈ ਅਲਰਟ ਦੇ ਬਾਵਜੂਦ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ। ਦੇਹਾਤੀ ਪੁਲਿਸ ਦੁਆਰਾ ਚਾਈਨੀਜ਼ ਡ੍ਰੋਨ ਅਤੇ ਸੰਚਾਰ ਸਾਧਨਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜ਼ ਦੇ ਨਾਇਕ ਅਤੇ ਉਸ ਦੇ 2 ਸਾਥੀਆਂ ਤੋਂ ਪੁਛਗਿਛ ਚਲ ਰਹੀ ਹੈ।

ਉੱਥੇ ਹੀ ਕੇਂਦਰੀ ਜੇਲ੍ਹ ਤੋਂ ਬਰਾਮਦ ਕੀਤੀ ਗਈ ਜੀਓ ਵਾਈਫਾਈ ਦੀ ਡੋਂਗਲ ਅਤੇ 3 ਮੋਬਾਇਲ ਫੋਨ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਇਹ ਮਾਮਲਾ ਭਾਰਤ-ਪਾਕ ਸੀਮਾ ਤੇ ਹੋ ਰਹੀਆਂ ਡ੍ਰੋਨ ਦੀਆਂ ਗਤੀਵਿਧੀਆਂ ਨਾਲ ਜੁੜਿਆ ਹੋ ਸਕਦਾ ਹੈ।  ਦੇਹਾਤੀ ਪੁਲਿਸ ਨੂੰ ਇਨਪੁੱਟ ਮਿਲੀ ਸੀ ਕਿ ਜੇਲ੍ਹ ਵਿਚ ਬੈਠਾ ਬਲਕਾਰ ਸਿੰਘ ਨਿਵਾਸੀ ਪਿੰਡ ਕਾਲਸ ਸਰਹੱਦ ਪਾਰ ਪਾਕਿਸਤਾਨ ਤੋਂ ਹਥਿਆਰਾਂ ਅਤੇ ਸੰਚਾਰ ਸਾਧਨਾਂ ਦੀ ਖੇਪ ਮੰਗਵਾ ਕੇ ਉਸ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਅਪਣੇ ਸਾਥੀਆਂ ਵਿਚ ਆਪਰੇਸ਼ਨ ਲਈ ਵੰਡ ਰਿਹਾ ਹੈ।

ਇਸ ਤੇ ਪੁਲਿਸ ਨੇ ਬਲਕਾਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਹੈ ਅਤੇ ਉਸ ਦੇ 2 ਸਾਥੀਆਂ ਧਰਮਿੰਦਰ ਸਿੰਘ ਅਤੇ ਰਾਹੁਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੇ ਕਬਜ਼ੇ ਨਾਲ 2 ਡ੍ਰੋਨ, ਭਾਰਤੀ ਕਰੰਸੀ, ਵਾਕੀ-ਟਾਕੀ ਬਰਾਮਦ ਕੀਤੀ ਗਈ ਸੀ। ਕੇਂਦਰ ਜੇਲ੍ਹ ਤੋਂ ਬਰਾਮਦ ਕੀਤੇ ਗਏ ਵਾਈਫਾਈ ਡੋਂਗਲ ਨੂੰ ਵੀ ਇਸ ਗਿਰੋਹ ਨਾਲ ਜੋੜਿਆ ਜਾ ਰਿਹਾ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੇ ਗਏ ਫਾਈ ਡਾਂਗਲ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ।

ਦਸਣਯੋਗ ਹੈ ਕਿ ਸਤੰਬਰ ਮਹੀਨੇ ਵਿਚ ਵੀ ਖੂਫੀਆ ਏਜੰਸੀ ਕਾਉਂਟਰ ਇੰਟੈਲੀਜੈਂਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅਤਿਵਾਦੀਆਂ ਨੂੰ ਕਿੰਗਪਿਨ ਕੇਂਦਰ ਜੇਲ੍ਹ ਤੋਂ ਹੀ ਅਪਣੇ ਅਪਰੇਸ਼ਨ ਨੂੰ ਹੈਂਡਲ ਕਰ ਰਿਹਾ ਸੀ। ਉਦੋਂ ਵੀ ਪੁਲਿਸ ਨੇ ਇਹਨਾਂ ਦੇ ਕਬਜ਼ੇ ਤੋਂ ਡ੍ਰੋਨ, ਸੰਚਾਰ ਸਾਧਨ ਅਤੇ ਹਥਿਆਰ ਬਰਾਮਦ ਕੀਤੇ ਸਨ।

ਉਸ ਤੋਂ ਬਾਅਦ ਹੁਣ ਪੁਲਿਸ ਦੁਆਰਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਾਏ ਗਏ ਬਲਕਾਰ ਸਿਘ ਤੋਂ ਬਾਅਦ ਜੇਲ੍ਹ ਵਿਚ ਹੋਏ ਅਚਾਨਕ ਨਿਰੀਖਣ ਵਿਚ  ਵਾਈਫਾਈ ਡੋਂਗਲ ਦਾ ਮਿਲਣਾ ਖਤਰੇ ਦੀ ਘੰਟੀ ਹੈ। ਫਿਲਹਾਲ ਵਾਈਫਾਈ ਡੋਂਗਲ ਅਤੇ 3 ਮੋਬਾਇਲ ਬਰਾਮਦਗੀ ਦੇ ਮਾਮਲੇ ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।