AAP ਉਮੀਦਵਾਰ ਜਸਵੰਤ ਸਿੰਘ ਵਲੋਂ ਗੁਰਤੇਜ ਪੰਨੂ, ਸ਼ੀਰਾ ਭੰਬੋਰਾ ਤੇ ਮੋਹਰਾ ਸਿੰਘ ਨੂੰ ਮਾਣਹਾਨੀ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ (ਜਸਵੰਤ ਸਿੰਘ ਗੱਜਣ ਮਾਜਰਾ) ਦੇ ਵਕੀਲ ਵੱਲੋਂ ਅੱਜ 100 ਕਰੋੜ ਰੁਪਏ ਦੇ ਮਾਣਹਾਨੀ ਦਾਅਵੇ ਦਾ ਨੋਟਿਸ ਭੇਜਿਆ ਗਿਆ ਹੈ।

AAP candidate Jaswant Singh Gajjanmajra


ਮੋਹਾਲੀ/ਚੰਡੀਗੜ੍: ਆਮ ਆਦਮੀ ਪਾਰਟੀ (ਆਪ) ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਗੁਰਤੇਜ ਸਿੰਘ ਪੰਨੂ, ਸ਼ੀਰਾ ਭੰਬੋਰਾ ਅਤੇ ਮੋਹਰਾ ਸਿੰਘ ਅਨਜਾਣ ਵਲੋਂ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ (ਜਸਵੰਤ ਸਿੰਘ ਗੱਜਣ ਮਾਜਰਾ) ਦੇ ਵਕੀਲ ਵੱਲੋਂ ਅੱਜ 100 ਕਰੋੜ ਰੁਪਏ ਦੇ ਮਾਣਹਾਨੀ ਦਾਅਵੇ ਦਾ ਨੋਟਿਸ ਭੇਜਿਆ ਗਿਆ ਹੈ।

Court

ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਪਰੋਕਤ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਮੜੇ ਸਨ। ਇਹਨਾਂ ਆਗੂਆਂ ਵਲੋਂ ਲਗਾਏ ਗਏ ਵੱਖ-ਵੱਖ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜਸਵੰਤ ਸਿੰਘ ਗੱਜਣ ਮਾਜਰਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੋਸ਼ਾਂ ਨਾਲ ਉਨ੍ਹਾਂ ਦੇ ਮੁਵੱਕਿਲ ਦੀ ਬੇਦਾਗ ਸਾਖ਼ ਨੂੰ ਵੱਟਾ ਲੱਗਿਆ ਹੈ ਅਤੇ ਆਪਣੇ ਮੁਵੱਕਿਲ ਜਸਵੰਤ ਸਿੰਘ ਦੀ ਸਾਖ ਨੂੰ ਠੇਸ ਪਹੁੰਚਾਉਣ ਨੂੰ ਲੈਕੇ ਇਨ੍ਹਾਂ ਆਗੂਆਂ 'ਤੇ 100 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।