66 ਸਾਲਾ ਇਹ ਬਜੁਰਗ ਰੋਜ਼ਾਨਾ 2 ਕਿ.ਮੀ ਘੋੜੇ ਦੇ ਨਾਲ ਲਗਾਉਂਦਾ ਹੈ ਦੌੜ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਸ ਉਮਰ ਵਿਚ ਗੋਡਿਆਂ ਦੇ ਦਰਦ ਅਤੇ ਬੀਮਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਦਾ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਉਸ ਉਮਰ ਵਿਚ 66 ਸਾਲ ਦੇ ਬਲਵੰਤ ਸਿੰਘ ਰੋਜ਼ਾਨਾ....

Balwant Singh

ਚੰਡੀਗੜ੍ਹ : ਜਿਸ ਉਮਰ ਵਿਚ ਗੋਡਿਆਂ ਦੇ ਦਰਦ ਅਤੇ ਬੀਮਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਦਾ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਉਸ ਉਮਰ ਵਿਚ 66 ਸਾਲ ਦੇ ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ ਘੋੜੇ ਦੇ ਨਾਲ ਦੌੜ੍ਹ ਲਗਾਉਂਦੇ ਹਨ। ਸਰੀਰ ਇੰਨਾ ਫਿੱਟ ਹੈ ਕਿ ਆਪਣੇ ਪਿੰਡ ਤੋਂ 31 ਕਿਲੋਮੀਟਰ ਦੂਰ ਗੁਰਦਾਸਪੁਰ ਤੱਕ ਭੱਜ ਕੇ ਡੇਢ ਘੰਟੇ ਵਿਚ ਪਹੁੰਚ ਜਾਂਦੇ ਹਨ। ਹੁਣ ਤੱਕ ਦੌੜ੍ਹ ਵਿਚ 100 ਤੋਂ ਜ਼ਿਆਦਾ ਮੈਡਲ, ਸਰਟੀਫਿਕੇਟਸ ਅਤੇ ਟਰੌਫੀਆਂ ਅਪਣੇ ਨਾਮ ਕਰ ਚੁੱਕੇ ਹਨ।

ਘੋੜੇ ਦੇ ਨਾਲ ਦੌੜ੍ਹਨ ਦੇ ਕਾਰਨ ਉਨ੍ਹਾਂ ਨੂੰ ਲੋਕ ਬਲਵੰਤ ਘੋੜਾ ਨਾਮ ਨਾਲ ਹੀ ਬਲਾਉਂਦੇ ਹਨ। ਉਨ੍ਹਾਂ ਨੇ 18 ਸਾਲ ਵਿਚ ਕਬੱਡੀ ਖੇਡਣੀ ਸ਼ੁਰੂ ਕੀਤੀ ਪਰ ਅਤਿਵਾਦ ਦੇ ਦੌਰ ਵਿਚ ਛੱਡ ਦਿੱਤੀ। ਪਿਛਲੇ ਦਿਨੀਂ ਅਟਾਰੀ ਬਾਰਡਰ ਉੱਤੇ ਬੀਐਸਐਫ਼ ਵੱਲੋਂ ਆਯੋਜਿਤ ਦੌੜ੍ਹ ਵਿਚ ਪਹਿਲਾਂ ਸਥਾਨ ਹਾਂਸਲ ਕਰਕੇ 5100 ਰੁਪਏ ਦਾ ਇਨਾਮ ਜਿੱਤਿਆ ਸੀ। ਉਨ੍ਹਾਂ ਦੀ ਪਤਨੀ, ਦੋ ਬੇਟੀਆਂ ਅਤੇ ਤਿੰਨ ਬੇਟੇ ਹਨ।

ਬਚਪਨ ਵਿਚ ਖਰਗੋਸ਼ ਅਤੇ ਕੁੱਤਿਆਂ ਦੇ ਨਾਲ ਲਗਾਉਂਦੇ ਸਨ ਦੌੜ੍ਹ:- ਬਲਵੰਤ ਸਿੰਘ ਨੇ ਦੱਸਿਆ ਕਿ ਉਹ ਬਚਪਨ ਵਿਚ ਖਰਗੋਸ਼ ਅਤੇ ਕੁੱਤਿਆਂ ਦੇ ਨਾਲ ਦੌੜ੍ਹ ਲਗਾਉਂਦੇ ਸਨ। ਉਨ੍ਹਾਂ ਕਿਹਾ ਜ਼ਿੰਦਗੀ ਵਿਚ ਇਨਸਾਨ ਨੂੰ ਕਦੇ ਵੀ ਥੁੱਕਣਾ ਨਹੀਂ ਚਾਹੀਦਾ ਅਤੇ ਲਗਾਤਾਰ ਚਲਦੇ ਰਹਿੰਦੇ ਰਹਿਣਾ ਚਾਹੀਦਾ ਹੈ, ਚਾਹੇ ਕਿੰਨੀਆਂ ਵੀ ਮੁਸ਼ਕਿਲਾਂ ਆਉਣ।

2015 ਤੋਂ 2018 ਤੱਕ ਇਹ ਮੈਡਲ ਅਪਣੇ ਨਾਮ ਕੀਤੇ, 2015 ਡੀਐਨਡੀਯੂ ਵਿਚ 21 ਕਿ.ਮੀ ਦੌੜ੍ਹ ਵਿਚ ਗੋਲਡ ਮੈਡਲ. 2016 ਹਰਿਆਣਾ ਵਿਚ 1500 ਮੀਟਰ ਦੌੜ੍ਹ ਵਿਚ ਗੋਲਡ ਮੈਡਲ, 2016 ਚੰਡੀਗੜ੍ਹ ਵਿਚ 5 ਕਿ.ਮੀ ਦੌੜ੍ਹ ਵਿਚ ਗੋਲਡ ਮੈਡਲ, 2017 ਚੰਡੀਗੜ੍ਹ ਵਿਚ 21 ਕਿ.ਮੀ ਦੌੜ੍ਹ ਵਿਚ ਗੋਲਡ ਮੈਡਲ, 2018 ਚੰਡੀਗੜ੍ਹ ਵਿਚ 800 ਮੀਟਰ ਦੌੜ੍ਹ ਵਿਚ ਗੋਲਡ ਮੈਡਲ,

ਨੌਜਵਾਨਾਂ ਨੂੰ ਸੁਨੇਹਾ:- ਉਨ੍ਹਾਂ ਨੇ ਦੱਸਿਆ ਕਿ ਉਹ ਸਾਦਾ ਭੋਜਨ ਅਤੇ 100-150 ਗ੍ਰਾਮ ਦੇਸੀ ਘਿਓ ਰੋਜ ਖਾਂਦੇ ਹਨ। ਨਸ਼ੇ ਦੇ ਸਖ਼ਤ ਵਿਰੁੱਧ ਹਨ। ਜਵਾਨ ਪੀੜ੍ਹੀ ਨੂੰ ਮੇਰਾ ਸੁਨੇਹਾ ਹੈ ਕਿ ਨਸ਼ੇ ਤੋਂ ਦੂਰ ਰਹੋ। ਡਾਇਟ ਸੰਤੁਲਿਤ ਰੱਖੋ। ਪੜ੍ਹਾਈ ਦੇ ਨਾਲ ਖੇਡੋ ਵੀ। ਮੇਰੀ ਉਮਰ ਵਿਚ ਤੁਸੀਂ ਵੀ ਮੇਰੇ ਵਰਗਾ ਘੋੜਾ ਬਣੇ ਰਹੋਗੇ।

ਟਾਰਗੇਟ:- ਬਲਵੰਤ 60 ਤੋਂ ਜ਼ਿਆਦਾ ਉਮਰ ਵਰਗ ਵਿਚ ਅੰਤਰਰਾਸ਼ਟਰੀ ਪੱਧਰ ਉੱਤੇ ਖੇਡਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਹਨ।