ਜੇਕਰ ਨਵਜੋਤ ਸਿੱਧੂ ਦਿੱਲੀ ‘ਚ ਪ੍ਰਚਾਰ ਕਰਦੇ ਤਾਂ ਕੈਪਟਨ ਖੇਮੇ ਨੇ ਪਾਉਣਾ ਸੀ ਇਹ ਸਿਆਪਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੂੰ ਬੇਸ਼ੱਕ...

Captain Amrinder with Navjot Sidhu

ਪਟਿਆਲਾ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੂੰ ਬੇਸ਼ੱਕ ਕਾਂਗਰਸ ਹਾਈਕਮਾਨ ਨੇ ਦਿੱਲੀ ਵਿਧਾਨ ਸਭਾ ਚੋਣ ਵਿੱਚ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਰੱਖਿਆ ਸੀ ਪਰ ਸਿੱਧੂ ਨੇ ਦਿੱਲੀ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ।

ਸਿੱਧੂ ਦੀ ਇਹ ਰਣਨੀਤੀ ਪੂਰੀ ਤਰ੍ਹਾਂ ਕਾਮਯਾਬ ਰਹੀ। ਪਹਿਲਾਂ ਹੀ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਦਿੱਲੀ ਵਿੱਚ ਲੜਾਈ ਆਪ ਅਤੇ ਭਾਜਪਾ ਦੇ ਵਿੱਚ ਹੈ। ਉੱਥੇ ਕਾਂਗਰਸ ਦਾ ਖਾਤਾ ਖੁਲਣਾ ਵੀ ਮੁਸ਼ਕਿਲ ਹੈ।

ਸਿੱਧੂ ਦੇ ਰਣਨੀਤੀਕਾਰਾਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਜੇਕਰ ਉਨ੍ਹਾਂ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਪਾਰਟੀ ਦੀ ਹਾਰ ਹੋਈ ਤਾਂ ਕੈਪਟਨ ਖੇਮਾ ਹਾਰ ਦਾ ਠੀਕਰਾ ਉਨ੍ਹਾਂ ਦੇ ਸਿਰ ਭੰਨੇਗਾ।

ਸਿੱਧੂ ਵੱਲੋਂ ਕਰਤਾਰਪੁਰ ਕੋਰੀਡੋਰ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਆਪਣੇ ਪੁਰਾਣੇ ਸਮਾਂ ਦੇ ਦੋਸਤ ਇਮਰਾਨ ਖਾਨ ਦੀ ਤਾਰੀਫ ਕੀਤੀ ਗਈ ਸੀ, ਜਿਸਦੀ ਭਾਜਪਾ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਖ਼ਤ ਆਲੋਚਨਾ ਕੀਤੀ ਸੀ।

ਜੇਕਰ ਸਿੱਧੂ ਚੋਣ ਪ੍ਰਚਾਰ ਕਰਦੇ ਤਾਂ ਹੁਣ ਚੋਣ ਨਤੀਜਿਆਂ ਤੋਂ ਬਾਅਦ ਇਹ ਬਿਆਨ ਆਉਣਾ ਸੀ ਕਿ ਸਿੱਧੂ ਦੇ ਕਾਰਨ ਹੀ ਦਿੱਲੀ ਵਿੱਚ ਪਾਰਟੀ ਦੀ ਹਾਰ ਹੋਈ ਹੈ ਕਿਉਂਕਿ ਸਿੱਧੂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਸੀ।