ਬਹਿਬਲ ਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਚਾਨਕ ਵਿਛੋੜੇ ਨਾਲ ਜਿਥੇ ਪ੍ਰਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ, ਉਥੇ ਪੰਥਕ ਸਫ਼ਾਂ ਵਿਚ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। 

Death of an important witness of Behbal shooting

ਫ਼ਰੀਦਕੋਟ (ਗੁਰਿੰਦਰ ਸਿੰਘ) : ਬਹਿਬਲ ਇਨਸਾਫ਼ ਮੋਰਚੇ ਦਾ ਅਹਿਮ ਹਿੱਸਾ, ਗੋਲੀਕਾਂਡ ਦੇ ਅਹਿਮ ਗਵਾਹ ਤੇ ਉੱਘੇ ਸਮਾਜਸੇਵੀ ਹਾਕਮ ਸਿੰਘ ਫ਼ੌਜੀ ਦੇ ਅਚਾਨਕ ਵਿਛੋੜੇ ’ਤੇ ਦੁੱਖ ਪ੍ਰਗਟ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਹਾਕਮ ਸਿੰਘ ਫ਼ੌਜੀ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਗਵਾਹੀ ਪੂਰੀ ਜੁਰਅੱਤ ਨਾਲ ਦਿਤੀ ਸੀ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਜਿਥੇ ਪ੍ਰਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ, ਉਥੇ ਪੰਥਕ ਸਫ਼ਾਂ ਵਿਚ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। 

ਉਨ੍ਹਾਂ ਮੰਨਿਆ ਕਿ ਆਵਾਜਾਈ ਠੱਪ ਕਰਨ ਨਾਲ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ, ਸਕੂਲ-ਕਾਲਜਾਂ ਦੇ ਮਾਲਕਾਂ ਸਮੇਤ ਆਮ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ 28 ਫ਼ਰਵਰੀ ਤਕ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਭਰ ਦੀਆਂ ਮੁੱਖ ਅਤੇ ਸੰਪਰਕ ਸੜਕਾਂ ਦੀ ਆਵਾਜਾਈ ਠੱਪ ਕਰ ਦਿਤੀ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਅੱਜ ਗੁਰਮਤਿ ਸੇਵਾ ਲਹਿਰ ਵਲੋਂ ਕਥਾ ਕੀਰਤਨਾਂ ਦੀ ਸ਼ੁਰੂ ਹੋਈ ਲੜੀ ਦੇ ਤੀਜੇ ਦਿਨ ਭਾਈ ਜਗਤਾਰ ਸਿੰਘ ਗੰਗਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਜਦਕਿ ਭਾਈ ਸੁਖਜੀਤ ਸਿੰਘ ਖੋਸਾ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਵਾਲੀ ਅਪਣੀ ਸ਼ਰਤ ਨੂੰ ਦੁਹਰਾਇਆ।