ਚੋਣ ਜ਼ਾਬਤੇ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਬੈਨਰ ਲਗਾਉਣ ਲਈ SDM ਤੋਂ ਆਗਿਆ ਲੈਣੀ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਜ਼ਾਬਤੇ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਲੱਗੇ ਬੈਨਰ ਉਤਾਰਨ ਦੀ ਮੁਹਿੰਮ ਸ਼ੁਰੂ...

Lok Sabha Election 2019

ਚੰਡੀਗੜ੍ਹ : ਲੋਕ ਸਭਾ ਚੋਣਾਂ ਦੀ ਤਰੀਕ ਐਲਨਣ ਤੋਂ ਬਾਅਦ ਪ੍ਰਸ਼ਾਸਨ ਨੇ ਸੜਕਾਂ ਕਿਨਾਰੇ ਸਿਆਸੀ ਪਾਰਟੀਆਂ ਦੇ ਲੱਗੇ ਬੈਨਰ, ਸਾਈਨ ਬੋਰਡ ਉਤਾਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੋਕਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ 24 ਘੰਟੇ ਅੰਦਰ ਸ਼ਹਿਰ ਵਿਚ ਲੱਗੇ ਗੈਰ-ਕਾਨੂੰਨੀ ਹੋਰਡਿੰਗ ਉਤਾਰ ਦਿੱਤੇ ਗਏ ਹਨ। ਖਰੜ੍ਹ ਸ਼ਹਿਰ ਵਿਚ ਨਗਰ ਕੌਂਸਲ ਖਰੜ੍ਹ ਦੇ ਕਾਰਜਸਾਧਕ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ,

ਐਸਡੀਓ ਹਰਪ੍ਰੀਤ ਸਿੰਘ ਭਿਓਰਾ ਨੇ ਅਪਣੀ ਟੀਮ ਨਾਲ ਜਾ ਕੇ ਸ਼ਹਿਰ ਅੰਦਰ ਲੱਗੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਬੈਨਰ ਉਤਰਵਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਓ ਸ਼ਰਮਾ ਨੇ ਕਿਹਾ ਕਿ ਚੋਣ ਜ਼ਾਬਤੇ ਤੋਂ ਬਾਅਦ ਕੋਈ ਵੀ ਸਿਆਸੀ ਪਾਰਟੀ ਦਾ ਉਮੀਦਵਾਰ ਪਬਲਿਕ ਪ੍ਰਾਪਰਟੀ ਅਤੇ ਜਾਂ ਸਰਕਾਰੀ ਥਾਵਾਂ ‘ਤੇ ਅਪਣੇ ਬੈਨਰ, ਸਾਈਨ ਬੋਰਡ ਨਹੀਂ ਲਗਾ ਸਕਦਾ ਜੇਕਰ ਕਿਸੇ ਵੀ ਉਮੀਦਵਾਰ ਨੇ ਅਪਣੇ ਬੈਨਰ,

ਪੋਸਟਰ ਪਬਲਿਕ ਪ੍ਰਾਪਰਟੀ ‘ਤੇ ਲਗਾਏ ਤਾਂ ਉਨ੍ਹਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਉਮੀਦਵਾਰ ਨੇ ਪ੍ਰਾਈਵੇਟ ਪ੍ਰਾਪਰਟੀ ‘ਤੇ ਆਪਣੇ ਬੈਨਰ ਜਾਂ ਸਾਈਨ ਬੋਰਡ ਲਗਾਉਣੇ ਹਨ ਤਾਂ ਪਹਿਲਾਂ ਉਸ ਨੂੰ ਐਸਡੀਐਮ ਦਫ਼ਤਰ ਤੋਂ ਆਗਿਆ ਲੈਣ ਪਵੇਗੀ, ਉਸ ਤੋਂ ਬਾਅਦ ਉਹ ਅਪਣੇ ਬੈਨਰ ਜਾਂ ਸਾਈਨ ਬੋਰਡ ਲਗਾ ਸਕਣਗੇ।