ਸ੍ਰੀ ਹਰਿਮੰਦਰ ਸਾਹਿਬ 'ਤੇ ਸੁਸ਼ੋਭਿਤ ਸੋਨੇ ਦੀ ਧੁਆਈ ਲਈ ਕਾਰਸੇਵਾ ਹੋਈ ਸ਼ੁਰੂ!

ਏਜੰਸੀ

ਖ਼ਬਰਾਂ, ਪੰਜਾਬ

ਇੰਗਲੈਂਡ ਤੋਂ ਪੁਜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਲੋਂ ਕੀਤੀ ਜਾ ਰਹੀ ਹੈ ਕਾਰਸੇਵਾ

file photo

ਅੰਮ੍ਰਿਤਸਰ : ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆਂ ਭਰ 'ਚ ਗੋਲਡਨ ਟੈਂਪਲ ਅਤੇ ਸੁਨਹਿਰੀ ਮੰਦਰ ਵਜੋਂ ਵੀ ਜਾਣਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਇਹ ਨਾਮ ਇੰਥੇ ਸੁਸ਼ੋਭਿਤ ਸੋਨੇ ਦੀ ਸੁਨਹਿਰੀ ਚਮਕ ਤੇ ਦਿੱਖ ਤੋਂ ਮਿਲਿਆ ਹੈ।

ਸ੍ਰੀ ਹਰਿਮੰਦਰ ਸਾਹਿਬ 'ਤੇ ਸੁਸ਼ੋਭਿਤ ਸੋਨੇ ਦੀ ਚਮਕ ਪ੍ਰਦੂਸ਼ਣ ਕਾਰਨ ਪ੍ਰਭਾਵਤ ਹੁੰਦੀ ਰਹੀ ਹੈ। ਇਸ ਸੋਨੇ ਦੀ ਧੁਆਈ ਦੀ ਕਾਰਸੇਵਾ ਸ਼੍ਰੋਮਣੀ ਕਮੇਟੀ ਵਲੋਂ ਸਮੇਂ ਸਮੇਂ ਕਰਵਾਈ ਜਾਂਦੀ ਰਹਿੰਦੀ ਹੈ।

ਇਸੇ ਕੜੀ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਦੇ ਮੈਂਬਰਾਂ ਨੂੰ ਸੋਨੇ ਦੀ ਧੁਆਈ ਦੀ ਕਾਰਸੇਵਾ ਸੌਂਪੀ ਗਈ ਹੈ।

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਦੇ ਮੈਂਬਰਾਂ ਵਲੋਂ ਸੋਨੇ ਦੀ ਧੁਆਈ ਦੀ ਕਾਰ ਸੇਵਾ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਨੇਪਰੇ ਚਾੜ੍ਹੀ ਜਾ ਰਹੀ ਹੈ। ਇਸ ਦੀ ਅਰੰਭਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ ਹੈ।

ਇੰਗਲੈਂਡ ਤੋਂ ਪੁੱਜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੈਂਬਰਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਉਪਰ ਸੁਸ਼ੋਭਿਤ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਦੇ ਮਕਸਦ ਤਹਿਤ ਸੋਨੇ ਦੀ ਧੁਆਈ ਦੀ ਇਸ ਕਾਰਸੇਵਾ ਨੂੰ ਪੂਰੀ ਬਾਰੀਕੀ ਤਹਿਤ ਹੱਥਾਂ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ।