ਲੁਧਿਆਣਾ ਦੇ ਪਿੰਡ ਲੱਖਾ ਵਿਚ ਪੁੱਤ ਵੱਲੋਂ ਮਾਂ ਦਾ ਕਤਲ
ਜ਼ਿਲ੍ਹਾ ਲੁਧਿਆਣਾ ਦੇ ਕਸਬਾ ਹਠੂਰ ਦੇ ਨੇੜਲੇ ਪਿੰਡ ਲੱਖਾ ਵਿਖੇ ਇਕ ਪੁੱਤ ਨੇ ਆਪਣੀ...
Paramjit Kaur
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਕਸਬਾ ਹਠੂਰ ਦੇ ਨੇੜਲੇ ਪਿੰਡ ਲੱਖਾ ਵਿਖੇ ਇਕ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਕੌਰ (45) ਪਤਨੀ ਜਗਰੂਪ ਸਿੰਘ ਨੂੰ ਉਸ ਦੇ ਹੀ 24 ਸਾਲਾ ਪੁੱਤਰ ਕਰਮ ਸਿੰਘ ਨੇ ਗਲਾ ਦਬਾ ਕੇ ਮਾਰ ਦਿੱਤਾ।
ਮੌਕੇ 'ਤੇ ਪੁੱਜੇ ਐੱਸ.ਪੀ.(ਡੀ) ਬਲਵਿੰਦਰ ਸਿੰਘ, ਡੀ.ਐੱਸ.ਪੀ. ਸੁਖਨਾਜ਼ ਸਿੰਘ, ਥਾਣਾ ਹਠੂਰ ਦੇ ਇੰਚਾਰਜ ਐੱਸ.ਆਈ. ਅਰਸ਼ਪ੍ਰੀਤ ਕੌਰ ਗਰੇਵਾਲ ਨੇ ਇਸ ਕਤਲ ਸਬੰਧੀ ਛਾਣਬੀਣ ਅਤੇ ਪੁੱਛਗਿੱਛ ਕੀਤੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਕਤਲ ਦੇ ਕਾਰਨ ਦਾ ਪਤਾ ਨਹੀਂ ਸੀ ਚੱਲ ਸਕਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।