ਦੇਰ ਰਾਤ ਕੱਪੜਿਆਂ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਤਰਨਤਾਰ ਦੇ ਕਸਬੇ ਝਬਾਲ ਵਿਚ ਦੇਰ ਰਾਤ ਇਕ ਤਿੰਨ ਮੰਜ਼ਿਲਾ ਸ਼ੋਅ ਰੂਮ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।

Fire in Chabal showroom

ਤਰਨਤਾਰਨ: ਜ਼ਿਲ੍ਹਾ ਤਰਨਤਾਰ ਦੇ ਕਸਬੇ ਝਬਾਲ ਵਿਚ ਦੇਰ ਰਾਤ ਇਕ ਤਿੰਨ ਮੰਜ਼ਿਲਾ ਸ਼ੋਅ ਰੂਮ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।  ਬੀਐਸ ਕਲਾਥ ਹਾਊਸ ਨਾਂਅ ਦੇ ਸ਼ੋਅ ਰੂਮ ‘ਚ ਲੱਗੀ ਅੱਗ ਨੇ ਤਿੰਨ ਮੰਜ਼ਿਲਾ ਇਮਾਰਤ ਨੂੰ ਅਪਣੀ ਝਪੇਟ ਵਿਚ ਲੈ ਲਿਆ ਜਿਸ ਨਾਲ ਕਰੋੜਾ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਝਬਾਲ ਅੱਡੇ ‘ਤੇ ਸਥਿਤ ਬੀਐਸ ਕਲਾਥ ਹਾਊਸ ‘ਤੇ ਦੁਕਾਨ ਦੇ ਮਾਲਿਕ ਬਲਬੀਰ ਸਿੰਘ ਦੀ ਪਤਨੀ ਦੁਕਾਨ ਸੰਭਾਲ ਰਹੀ ਸੀ ਤਾਂ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ। ਹਨੇਰੀ ਦੇ ਕਾਰਨ ਅੱਗ ਤੇਜ਼ ਹੋ ਗਈ ਜਿਸ ਨੂੰ ਬੁਝਾਉਣ ਲਈ ਸ਼ੋਅ ਰੂਮ ਦੇ ਸਾਰੇ ਕਰਮਚਾਰੀ ਅਤੇ ਆਸਪਾਸ ਦੇ ਦੁਕਾਨਦਾਰ ਅੱਗ ‘ਤੇ ਕਾਬੂ ਪਾਉਣ ਲਈ ਪਾਣੀ ਸੁੱਟਣ ਲੱਗੇ ਪਰ ਅੱਗ ਤੇਜ਼ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਇਸ ਅੱਗ ਨਾਲ ਦੁਕਾਨ ਵਿਚ ਪਏ ਸਾਰੇ ਕੱਪੜੇ ਸੜ ਗਏ।

ਇਸ ਅੱਗ ਨੂੰ ਬੁਝਾਉਣ ਲਈ ਤਰਨਤਾਰਨ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਦੇਰ ਲਗਾ ਦਿੱਤੀ ਜਿਸ ਕਾਰਨ ਅੱਡੇ ਦੇ ਦੁਕਾਨਦਾਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਦਾ ਜਾਇਜ਼ਾ ਲੈਣ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਤੇ ਸਰਪੰਚ ਸੋਨੂੰ ਚੀਮਾ ਵੀ ਪਹੁੰਚੇ। ਵਿਧਾਇਕ ਨੇ ਇਸ ਘਟਨਾ ਸਬੰਧੀ ਪੰਜਾਬ ਸਰਕਾਰ ਕੋਲੋਂ ਪੀੜਤ ਪਰਿਵਾਰ ਲਈ 3 ਲੱਖ ਮੁਆਵਜ਼ੇ ਦੀ ਮੰਗ ਕੀਤੀ ਹੈ।