ਲੁਧਿਆਣਾ ਵਿਖੇ RPF ਦੇ 14 ਜਵਾਨ ਨਿਕਲੇ ਕਰੋਨਾ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਵਿਚ ਆਰਪੀਐੱਫ ਦੇ 14 ਜਵਾਨ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟ੍ਰੇਨਾਂ ਵਿਚ ਡਿਊਟ ਤੇ ਤੈਨਾਇਤ ਸਨ

Covid 19

ਲੁਧਿਆਣਾ : ਲੁਧਿਆਣਾ ਵਿਚ ਆਰਪੀਐੱਫ ਦੇ 14 ਜਵਾਨ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ। ਇਹ ਜਵਾਨ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟ੍ਰੇਨਾਂ ਵਿਚ ਡਿਊਟ ਤੇ ਤੈਨਾਇਤ ਸਨ। ਟ੍ਰੇਨ ਦੇ ਸ਼ਫਰ ਵਿਚ ਇਨ੍ਹਾਂ ਜਵਾਨਾਂ ਦੇ ਕਰੋਨਾ ਦੀ ਲਾਗ ਤੋਂ ਪ੍ਰਭਾਵਿਤ ਹੋਣ ਦਾ ਕਿਆਸ ਲਗਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਹੁਣ ਕਰੋਨਾ ਵਾਇਰਸ ਦਾ ਡਰ ਵੱਡੀ ਗਿਣਤੀ ਵਿਚ ਉਨ੍ਹਾਂ ਮਜ਼ਦੂਰਾਂ ਵਿਚ ਵੀ ਜਤਾਇਆ ਜਾ ਰਿਹਾ ਹੈ ਜਿੱਥੇ ਇਹ ਜਵਾਨ ਡਿਊਟੀ ਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਹ ਸਾਰੇ ਦਿੱਲੀ ਨਾਲ ਸਬੰਧਿਤ ਹਨ। ਲੌਕਡਾਊਨ ਦ ਕਾਰਨ ਵੱਖ – ਵੱਖ ਸੂਬਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਦੇ ਉਪਰਾਲਾ ਕਾਰਨ ਉਨ੍ਹਾਂ ਨੂੰ ਘਰ ਵਾਪਿਸ ਪਹੁੰਚਾਇਆ ਜਾ ਰਿਹਾ ਹੈ।

ਜਿਸ ਲਈ ਇਨ੍ਹਾਂ ਮਜ਼ਦੂਰਾਂ ਨੂੰ ਘਰ ਭੇਜਣ ਲਈ ਸਪੈਸ਼ਲ ਟ੍ਰੇਨਾਂ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਵੱਲੋਂ ਚਲਾਈਆਂ ਇਨ੍ਹਾਂ ਸਪੈਸ਼ਲ ਟ੍ਰੇਨਾਂ ਵਿਚ ਇਹ ਜਵਾਨ ਡਿਊਟੀ ਕਰ ਰਹੇ ਸੀ। ਦੱਸ ਦਈਏ ਕਿ ਹੁਣ ਤੱਕ ਭਾਰਤ ਵਿਚ ਕਰੋਨਾ ਵਾਇਰਸ ਨਾਲ 70 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ

ਅਤੇ 2,932 ਲੋਕਾਂ ਦੀ ਇਸ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 22,455 ਦੇ ਕਰੀਬ ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।