ਪੀ.ਆਰ.ਟੀ.ਸੀ. ਦੇ ਡਰਾਈਵਰ ਇਕਾਂਤਵਾਸ ਨੂੰ ਤੋੜ ਕੇ ਨਿਕਲੇ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕਾਂਤਵਾਸ ਕੇਂਦਰ ਦੇ ਵਿੱਚ ਰਹਿ ਰਹੇ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੱਜ ਇਕਾਂਤਵਾਸ ਤੋੜ ਕੇ ਬਾਹਰ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ

Photo

ਪਟਿਆਲਾ 12 ਮਈ- ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਬਣਾਏ ਗਏ ਇਕਾਂਤਵਾਸ ਕੇਂਦਰ ਦੇ ਵਿੱਚ ਰਹਿ ਰਹੇ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੱਜ ਇਕਾਂਤਵਾਸ ਤੋੜ ਕੇ ਬਾਹਰ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਡਰਾਈਵਰਾਂ ਨੇ ਕਿਹਾ ਕਿ ਉਹ ਪੀਆਰਟੀਸੀ ਪਟਿਆਲਾ ਡਿਪੂ ਦੇ

ਮੁਲਾਜ਼ਮ ਨੇ ਜਦਕਿ ਦੂਸਰੇ ਡਿਪੂ ਦੇ ਮੁਲਾਜ਼ਮਾਂ ਨੂੰ ਸਕਰੀਨਿੰਗ ਕਰਨ ਤੋਂ ਬਾਅਦ ਹੀ ਛੱਡ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਨਹੀਂ ਛੱਡਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਅੱਜ ਚੌਦਾਂ ਦਿਨ ਪੂਰੇ ਹੋਣ ਜਾ ਰਹੇ ਨੇ ,ਜਿਸ ਕਾਰਨ ਉਨ੍ਹਾਂ ਨੂੰ ਵੀ ਆਪੋ ਆਪਣੇ ਘਰ ਭੇਜਿਆ ਜਾਵੇ।

ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ ਕਰੋਨਾ ਵਾਇਰਸ ਦੇ 1900 ਤੋਂ ਵਧੇਰੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ 152 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਘਰ ਜਾ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।