ਰਾਜਿੰਦਰ ਕੌਰ ਭੱਠਲ ਨੇ ਛੱਡਿਆ ਨਾਜਾਇਜ਼ ਕਬਜ਼ਾ, ਲਹਿਰਾਗਾਗਾ ਸਥਿਤ ਰਿਹਾਇਸ਼ ਕੋਲ ਰਸਤੇ 'ਚ ਉਸਾਰੇ ਸਨ ਕਮਰੇ
40 ਸਾਲਾਂ ਤੋਂ ਕੀਤਾ ਹੋਇਆ ਸੀ ਨਾਜਾਇਜ਼ ਕਬਜ਼ਾ
ਲਹਿਰਾਗਾਗਾ: ਪੰਜਾਬ ਸਰਕਾਰ ਵਲੋਂ ਸੂਬੇ ਦੀ ਸਰਕਾਰੀ ਜ਼ਮੀਨ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਦੇ ਚਲਦਿਆਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ 40 ਸਾਲ ਤੋਂ ਕੀਤਾ ਗਿਆ ਨਾਜਾਇਜ਼ ਕਬਜ਼ਾ ਛੱਡਿਆ ਗਿਆ। ਬੀਬੀ ਭੱਠਲ ਨੇ ਆਪਣੀ ਲਹਿਰਾਗਾਗਾ ਸਥਿਤ ਪੁਰਾਣੀ ਰਿਹਾਇਸ਼ ਦੇ ਬਾਹਰ ਮੁੱਖ ਦੇ ਇਕ ਪਾਸੇ ਰਸਤੇ ’ਤੇ ਕਮਰੇ ਬਣਵਾਏ ਹੋਏ ਸਨ।
Rajinder Kaur Bhattal leave Illegal possession
ਬੀਤੇ ਦਿਨ ਲੇਬਰ ਵੱਲੋਂ ਰਸਤੇ ’ਤੇ ਖਿੱਚੀ ਗਈ ਦੀਵਾਰ ਦੇ ਨਾਲ ਨਾਲ ਬਣੇ ਕਮਰੇ ਨੂੰ ਢਾਹਿਆ ਗਿਆ। ਇਸ ਤੋਂ ਬਾਅਦ ਹੁਣ ਸ਼ਹਿਰ ਨਿਵਾਸੀਆਂ ਨੂੰ ਕਰੀਬ 40 ਸਾਲ ਬਾਅਦ ਉਕਤ ਰਸਤੇ ’ਤੇ ਸਫਰ ਕਰਨ ਦਾ ਮੌਕਾ ਮਿਲੇਗਾ। ਨਗਰ ਕੌਂਸਲ ਲਹਿਰਾ ਦੇ ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਉਹ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਹਮੇਸ਼ਾ ਸਹਿਯੋਗ ਕਰਦੇ ਹਨ। ਉਕਤ ਰਸਤੇ ਸਬੰਧੀ ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਸੀ ਬਲਕਿ ਸੁਰੱਖਿਆ ਕਰਮੀਆਂ ਲਈ ਲਈ ਕਮਰਾ ਬਣਾਇਆ ਗਿਆ ਸੀ।
Rajinder Kaur Bhattal leave Illegal possession
ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਬੀਬੀ ਭੱਠਲ ਨੇ ਉਕਤ ਥਾਂ ’ਤੇ ਸੜਕ ਬਣਾਉਣ ਲਈ ਕਿਹਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਸੜਕ ਨਹੀਂ ਬਣ ਸਕੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਸਵਾਗਤ ਕਰਨ।