ਬੀਕੇਯੂ ਨੇ ਬਿਜਲੀ ਦਫ਼ਤਰ ਘੁਡਾਣੀ ਕਲਾਂ ਵਿਖੇ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਝੋਨਾ ਲਾਉਣ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਐਸ.ਡੀ.ਓ. ਦਫਤਰ ਘੁਡਾਣੀ ਕਲਾਂ ਵਿੱਖੇ........

Sudhagar Singh Of BKU Addressing Ghuddani Protest.

ਰਾੜਾ ਸਾਹਿਬ,   : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਝੋਨਾ ਲਾਉਣ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਐਸ.ਡੀ.ਓ. ਦਫਤਰ ਘੁਡਾਣੀ ਕਲਾਂ ਵਿੱਖੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾਂ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਗਤਾਰ ਸਿੰਘ ਚੋਮੋ ਤੇ ਗਗਨਦੀਪ ਸਿੰਘ ਬੋਪਾਰਾਏ ਨੇ ਸਾਝੇ ਤੋਰ ਤੇ ਕਿਹਾ ਕਿ ਸਰਕਾਰ ਜਾਣ ਬੁਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ।

ਝੋਨੇ ਦੀ ਲਵਾਈ ਪਹਿਲਾ 1 ਜੂਨ ਤੋਂ ਸ਼ੁਰੂ ਕੀਤੀ ਜਾਂਦੀ ਸੀ, ਜਿਸ ਦਾ ਸਮਾਂ 20 ਜੂਨ ਕੀਤਾ ਗਿਆ ਹੈ। ਸਰਕਾਰ ਜਾਣਦੀ ਹੋਈ ਕਿ ਝੋਨਾ ਪੰਜਾਬ 'ਚ ਸਭ ਤੋਂ ਵੱਧ ਬੀਜਿਆਂ ਜਾਂਦਾ ਹੈ। ਕਿਉਕ 20 ਜੂਨ ਦੇ ਸਮੇਂ 'ਚ ਕੀਤੀ ਬਜਾਈ ਨਾਲ ਜਦੋਂ ਝੋਨਾ ਪੱਕਦਾ ਹੈ ਤਾਂ ਠੰਢ ਸ਼ੁਰੂ ਹੋ ਜਾਂਦੀ ਹੈ ਤੇ ਝੋਨੇ 'ਚੋਂ ਨਮੀ ਨਹੀਂ ਜਾਂਦੀ, ਜਿਸ ਕਰ ਕੇ ਕਿਸਾਨਾਂ ਨੂੰ ਮੰਡੀਆਂ 'ਚ ਕਈ 2 ਦਿਨ ਬੈਠਣਾ ਪੈਦਾ ਹੈ ਅਤੇ ਮੰਡੀ ਵਿੱਚ ਲੁੱਟ ਖਸੁੱਟ ਕਰਾਉਣੀ ਪੈਂਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਰੋਜਾਨਾਂ 16 ਘੰਟੇ ਬਿਜਲੀ ਸਪਲਾਈ ਨਹੀਂ ਦਿੰਦੀ ਤਾਂ ਧਰਨੇ ਜਾਰੀ ਰੱਖੇ ਜਾਣਗੇ।

ਕਿਸਾਨਾਂ ਨੂੰ ਹੁਣ ਤੋਂ ਹੀ ਝੋਨਾਂ ਲਾਉਣ ਲਈ ਕਿਹਾ ਤਾਂ ਜੋ ਝੋਨੇ ਦੀ ਬਿਜਾਈ (ਲਵਾਈ) ਸਮੇਂ ਸਿਰ ਹੋ ਸਕੇ। ਜੇਕਰ ਕੋਈ ਅਧਿਕਾਰੀ ਉਹਨਾਂ ਨੂੰ ਰੋਕਣ ਲਈ ਆਵੇਗਾਂ ਤਾਂ ਉਸ ਦਾ ਘਿਰਾਓ ਵੀ ਕੀਤਾ ਜਾਵੇਗਾ। ਅੱਜ ਦੇ ਧਰਨੇ 'ਚ ਹਰਜੀਤ ਸਿੰਘ ਘਲੋਟੀ, ਸਰਪੰਚ ਬਲਦੇਵ ਸਿੰਘ ਜੀਰਖ, ਮੇਜਰ ਸਿੰਘ ਜ਼ੀਰਖ, ਕੇਵਲ ਸਿੰਘ, ਸਰਬਜੀਤ ਸਿੰਘ ਬੋਪਾਰਾਏ, ਸਤਵੰਤ ਸਿੰਘ, ਪ੍ਰੇਮ ਸਿੰਘ ਜੱਥੇਦਾਰ, ਰਣਜੀਤ ਸਿੰਘ ਨੋਨੀ, ਕੇਸਰ ਸਿੰਘ ਪ੍ਰਧਾਨ, ਜਸਪਾਲ ਸਿੰਘ, ਜੱਗਾ ਸਿੰਘ, ਪਰਮਿੰਦਰਜੀਤ ਸਿੰਘ ਤੇ ਬਲਦੇਵ ਸਿੰਘ ਦਿਓਲ ਆਦਿ ਹਾਜ਼ਰ ਸਨ।