ਪੰਜਾਬ ਪਾਵਰ ਕਾਮ ਪੈਨਸ਼ਨਰਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਦਿਤਾ ਧਰਨਾ
ਪੰਜਾਬ ਪਾਵਰ ਕਾਮ ਪੈਨਸ਼ਨਰਾਂ ਨੇ ਲਟਕ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਇਥੇ ਸੂਬਾ ਪ੍ਰਧਾਨ ਧੰਨਵੰਤ ਸਿੰਘ ਭੱਠਲ ਦੀ ਅਗੁਵਾਈ ਹੇਠ ਸੂਬਾ ਪੱਧਰੀ ਰੋਸ਼ ਰੈਲੀ ...
ਪੰਜਾਬ ਪਾਵਰ ਕਾਮ ਪੈਨਸ਼ਨਰਾਂ ਨੇ ਲਟਕ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਇਥੇ ਸੂਬਾ ਪ੍ਰਧਾਨ ਧੰਨਵੰਤ ਸਿੰਘ ਭੱਠਲ ਦੀ ਅਗੁਵਾਈ ਹੇਠ ਸੂਬਾ ਪੱਧਰੀ ਰੋਸ਼ ਰੈਲੀ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਜੀ.ਟੀ.ਰੋਡ ਸਟੇਟ ਹਾਈਵੇ ਤੇ ਕੜਕਦੀ ਧੁੱਪ ਵਿਚ ਟਰੈਫਿਕ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਨੇਤਾਵਾਂ ਨੇ ਅਪਣੀਆਂ ਮੰਗਾਂ ਜਿਸ ਵਿਚ ਬਿਜਲੀ ਬੋਰਡ ਪੈਨਸ਼ਰਾਂ ਨੂੰ ਬਿਜ਼ਲੀ ਯੂਟਿਨਾਂ ਦੀ ਰਿਆਇਤ, ਮੰਹਿਗਾਈ ਭੱਤਾ ਜ਼ਾਰੀ ਕਰਨ, ਕੈਸ਼ਲੈਸ ਸਕੀਮ ਮੁੜ ਲਾਗੂ ਕਰਨ,
ਛੇਵੇ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਅਤੇ ਹੋਰ ਵੀ ਕਈ ਮੰਗਾਂ ਨੂੰ ਲਾਗੂ ਕਰਨ ਵਿਚ ਕੀਤੀ ਜਾ ਰਹੀ ਟਾਲ ਮਟੋਲ ਦੀ ਕੜੇ ਸ਼ਬਦਾ ਵਿਚ ਨਿਖੇਧੀ ਕੀਤੀ ਗਈ। ਯੂਨੀਅਨ ਨੇਤਾਵਾਂ ਨੇ ਕਿਹਾ ਜੇਕਰ ਉਨਾਂ ਦੀਆਂ ਮੰਗਾਂ ਨੂੰ ਅਜੇ ਵੀ ਸਵੀਕਾਰ ਨਾਂ ਕੀਤਾ ਗਿਆ ਤਾਂ ਸੰਘਰਸ਼ ਕਮੇਟੀ ਦੇ ਫੈਸਲੇ ਅਨੂਸਾਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਰੈਲੀ ਤੋਂ ਬਾਅਦ ਪੈਨਸ਼ਨਰਾਂ ਵੱਲੋਂ ਰੋਸ਼ ਮਾਰਚ ਕੱਢਿਆ ਗਿਆ
ਅਤੇ ਥਾਨਾ ਚੌਂਕ ਦੇ ਨੇੜੇ ਪਹੁੰਚਣ ਤੇ ਟਰੈਫਿਕ ਠੱਪ ਕਰਕੇ ਉਥੇ ਧਰਨਾ ਸ਼ੁਰੂ ਕਰ ਦਿੱਤਾ। ਟਰਾਂਸਪੋਰਟ ਅਤੇ ਬਾਲ ਵਿਕਾਸ ਮੰਤਰੀ ਅਰੂਣਾ ਚੌਧਰੀ ਦੇ ਨਾਮ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਮਹਿੰਦਰ ਪਾਲ ਨੂੰ ਸੌਂਪ ਇਹ ਧਰਨਾ ਸਮਾਪਤ ਹੋਇਆ। ਇਸ ਧਰਨੇ ਵਿਚ ਰਾਮ ਪ੍ਰਕਾਸ਼, ਪ੍ਰੇਮ ਕਮਾਰ, ਕੁਲਦੀਪ ਸਿੰਘ, ਰਾਮ ਲੁਭਾਇਆ, ਸਵਰਨ ਸਿੰਘ, ਪਿਆਰਾ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।